ਡਰਾਈਵਰ ਨੇ ਦੱਸਿਆ ਵਿਰਾਟ ਕੋਹਲੀ ਨੂੰ ਆਊਟ ਕਰਨ ਦਾ ਤਰੀਕਾ..., ਗੇਂਦਬਾਜ਼ ਨੇ ਕੀਤਾ ਵੱਡਾ ਖ਼ੁਲਾਸਾ
Tuesday, Feb 04, 2025 - 02:53 PM (IST)
ਸਪੋਰਟਸ ਡੈਸਕ- ਰੇਲਵੇ ਦੇ ਤੇਜ਼ ਗੇਂਦਬਾਜ਼ ਹਿਮਾਂਸ਼ੂ ਸਾਂਗਵਾਨ ਦੀ ਜ਼ਿੰਦਗੀ ਉਸ ਸਮੇਂ ਪੂਰੀ ਤਰ੍ਹਾਂ ਬਦਲ ਗਈ, ਜਦੋਂ ਉਨ੍ਹਾਂ ਨੇ 13 ਸਾਲ ਤੋਂ ਵੀ ਜ਼ਿਆਦਾ ਸਮੇਂ ਬਾਅਦ ਰਣਜੀ ਟਰਾਫੀ 'ਚ ਵਾਪਸੀ ਕਰਨ ਵਾਲੇ ਵਿਰਾਟ ਕੋਹਲੀ ਨੂੰ ਆਊਟ ਕੀਤਾ। ਸਾਂਗਵਾਨ ਨੇ ਖੁਲਾਸਾ ਕੀਤਾ ਕਿ ਸਾਰਿਆਂ ਨੂੰ ਵਿਸ਼ਵਾਸ ਸੀ ਕਿ ਉਹ ਕੋਹਲੀ ਨੂੰ ਆਊਟ ਕਰ ਦੇਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਪੁੱਤ ਨੇ ਕਰਵਾਈ ਬੱਲੇ-ਬੱਲੇ! ਕ੍ਰਿਸ ਗੇਲ ਤੋਂ ਵੀ ਅੱਗੇ ਨਿਕਲਿਆ ਅਭਿਸ਼ੇਕ ਸ਼ਰਮਾ
ਹਾਲ ਹੀ 'ਚ ਕੋਹਲੀ ਦੀ ਆਫ ਸਟੰਪ ਦੇ ਬਾਹਰ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਟੀਮ ਦੇ ਬੱਸ ਡਰਾਈਵਰ ਨੇ ਉਨ੍ਹਾਂ ਨੂੰ ਕੋਹਲੀ ਨੂੰ ਚੌਥੇ-ਪੰਜਵੇਂ ਸਟੰਪ ਲਾਈਨ 'ਤੇ ਗੇਂਦਬਾਜ਼ੀ ਕਰਨ ਲਈ ਕਿਹਾ ਸੀ। ਸਾਂਗਵਾਨ ਨੇ ਕਿਹਾ- ਜਿਸ ਬੱਸ 'ਚ ਅਸੀਂ ਸਫਰ ਕਰ ਰਹੇ ਸੀ, ਇੱਥੋਂ ਤਕ ਕਿ ਬੱਸ ਡਰਾਈਵਰ ਨੇ ਵੀ ਮੈਨੂੰ ਕਿਹਾ ਸੀ ਕਿ ਤੁਹਾਨੂੰ ਵਿਰਾਟ ਨੂੰ ਚੌਥੇ-ਪੰਜਵੇਂ ਸਟੰਪ ਲਾਈਨ 'ਤੇ ਗੇਂਦਬਾਜ਼ੀ ਕਰਨੀ ਹੋਵੇਗੀ, ਅਤੇ ਫਿਰ ਉਹ ਆਊਟ ਹੋ ਜਾਣਗੇ...। ਸਾਂਗਵਾਨ ਨੇ ਅੱਗੇ ਕਿਹਾ ਕਿ ਮੈਨੂੰ ਖ਼ੁਦ 'ਤੇ ਭਰੋਸਾ ਸੀ, ਮੈਂ ਕਿਸੇ ਹੋਰ ਦੀ ਕਮਜ਼ੋਰੀ ਦੀ ਬਜਾਏ ਆਪਣੀ ਤਾਕਤ 'ਤੇ ਭਰੋਸਾ ਕਰਨਾ ਚਾਹੁੰਦਾ ਸੀ, ਮੈਂ ਆਪਣੀ ਤਾਕਤ ਦੇ ਮੁਤਾਬਕ ਗੇਂਦਬਾਜ਼ੀ ਕੀਤੀ ਤੇ ਵਿਕਟ ਹਾਸਲ ਕੀਤੀ।
ਇਹ ਵੀ ਪੜ੍ਹੋ : ਭਾਰਤ-ਇੰਗਲੈਂਡ ਟੀ20 ਸੀਰੀਜ਼ ਵਿਚਾਲੇ ਮੁਹੰਮਦ ਸ਼ੰਮੀ ਨੇ ਅਚਾਨਕ ਕਰ'ਤਾ 'ਫੇਅਰਵੈੱਲ' ਦਾ ਐਲਾਨ, ਪ੍ਰਸ਼ੰਸਕ ਹੈਰਾਨ
ਕ੍ਰਿਕਟ ਦੇ ਖੇਡ 'ਚ ਜੇਕਰ ਸੱਜੇ ਹੱਥ ਦਾ ਬੱਲੇਬਾਜ਼ ਖੇਡ ਰਿਹਾ ਹੈ, ਤੇ ਪਾਪਿੰਗ ਕ੍ਰੀਜ਼ 'ਚ ਖੜ੍ਹਾ ਹੈ ਤਾਂ ਇਸ ਨੂੰ ਸਮਝੋ। ਪਹਿਲਾ ਲੈੱਗ ਸਟੰਪ, ਦੂਜਾ ਮਿਡਲ ਸਟੰਪ, ਤੀਜਾ ਆਫ ਸਟੰਪ ਹੁੰਦਾ ਹੈ। ਆਫ ਸਟੰਪ ਦੇ ਬਾਅਦ ਇਸੇ ਕ੍ਰਮ 'ਚ ਦੋ ਕਾਲਪਨਿਕ ਸਟੰਪ ਹੋਣਗੇ ਜਿਨ੍ਹਾਂ ਨੂੰ ਚੌਥਾ, ਪੰਜਵਾਂ ਸਟੰਪ ਮੰਨਿਆ ਜਾਂਦਾ ਹੈ। ਇਨ੍ਹਾਂ ਸਟੰਪ ਦੀ ਦਿਸ਼ਾ ਨੂੰ ਸੀਮ ਸਵਿੰਗ ਗੇਂਦਬਾਜ਼ ਟਾਰਗੇਟ ਕਰਦਾ ਹੈ। ਆਫ ਸਵਿੰਗ ਦੇ ਬਾਹਰ ਸਵਿੰਗ ਹੋ ਰਹੀ ਇਸ ਤਰ੍ਹਾਂ ਦੀ ਬਾਲਿੰਗ ਨੂੰ ਖੇਡਣ 'ਚ ਬੈਟਰ ਨੂੰ ਬਹੁਤ ਦਿੱਕਤ ਆਉਂਦੀ ਹੈ।
ਇਹ ਵੀ ਪੜ੍ਹੋ : ਯੁਵਰਾਜ ਸਿੰਘ ਦੀ ਵਾਪਸੀ! ਫਿਰ ਵਰ੍ਹਾਉਣਗੇ ਚੌਕੇ-ਛੱਕੇ
ਸਾਂਗਵਾਨ ਨੇ ਕਿਹਾ- ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਤੇ ਰਿਸ਼ਭ ਪੰਤ ਦੇ ਦਿੱਲੀ ਦੇ ਲਈ ਖੇਡਣ ਦੀ ਚਰਚਾ ਸੀ। ਉਸ ਸਮੇਂ ਸਾਨੂੰ ਪਤਾ ਨਹੀਂ ਸੀ ਕਿ ਮੈਚ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਸਾਨੂੰ ਪਤਾ ਲੱਗਾ ਕਿ ਰਿਸ਼ਭ ਪੰਤ ਨਹੀਂ ਖੇਡਣਗੇ ਪਰ ਵਿਰਾਟ ਖੇਡਣਗੇ ਤੇ ਮੈਚ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਪੋਸਟ ਨੇ ਛੇੜੀ ਨਵੀਂ ਚਰਚਾ, ਲਿਖਿਆ- 5 ਮਹੀਨਿਆਂ ਦੇ ਅੰਦਰ...
ਉਨ੍ਹਾਂ ਅੱਗੇ ਕਿਹਾ- ਜਦੋਂ ਸਾਡੀ ਪਾਰੀ ਸਮਾਪਤ ਹੋਈ ਤਾਂ ਵਿਰਾਟ ਭਰਾ ਨੇ ਖ਼ੁਦ ਮੇਰੇ ਨਾਲ ਹੱਥ ਮਿਲਾਇਆ ਤੇ ਕਿਹਾ ਬਹੁਤ ਚੰਗੀ ਗੇਂਦਬਾਜ਼ੀ ਕੀਤੀ। ਫਿਰ ਮੈਂ ਕਿਹਾ ਕੀ ਮੈਂ ਲੰਚ ਬ੍ਰੇਕ ਦੇ ਦੌਰਾਨ ਉਨ੍ਹਾਂ ਨਾਲ ਇਕ ਤਸਵੀਰ ਲੈਣਾ ਚਾਹੁੰਦਾ ਹਾਂ। ਮੈਂ ਦਿੱਲੀ ਦੇ ਡਰੈਸਿੰਗ ਰੂਮ 'ਚ ਗਿਆ, ਮੈਂ ਉਹੀ ਗੇਂਦ ਲੈ ਕੇ ਗਿਆ ਜਿਸ ਨਾਲ ਮੈਂ ਉਨ੍ਹਾਂ ਨੂੰ ਆਊਟ ਕੀਤਾ ਸੀ। ਉਨ੍ਹਾਂ ਨੇ ਮੈਨੂੰ ਪੁੱਛਿਆ ਵੀ ਕਿ ਇਹ ਉਹੀ ਗੇਂਦ ਹੈ, ਫਿਰ ਉਨ੍ਹਾਂ ਨੇ ਮਜ਼ਾਕ 'ਚ ਕਿਹਾ, 'ਓਹ ਤੇਰੀ ਦੀ, ਮਜ਼ਾ ਆ ਗਿਆ ਤੈਨੂੰ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8