ਪੁਣੇਰੀ ਪਲਟਨ ਨੇ ਪਟਨਾ ਪਾਈਰੇਟਸ ਨੂੰ ਹਰਾ ਕੇ ਫਾਈਨਲ ''ਚ ਕੀਤਾ ਪ੍ਰਵੇਸ਼

Thursday, Feb 29, 2024 - 11:48 AM (IST)

ਪੁਣੇਰੀ ਪਲਟਨ ਨੇ ਪਟਨਾ ਪਾਈਰੇਟਸ ਨੂੰ ਹਰਾ ਕੇ ਫਾਈਨਲ ''ਚ ਕੀਤਾ ਪ੍ਰਵੇਸ਼

ਹੈਦਰਾਬਾਦ, (ਭਾਸ਼ਾ) ਪੁਣੇਰੀ ਪਲਟਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੁੱਧਵਾਰ ਨੂੰ ਇੱਥੇ ਤਿੰਨ ਵਾਰ ਦੀ ਜੇਤੂ ਪਟਨਾ ਪਾਈਰੇਟਸ ਨੂੰ 37-21 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ (ਪੀ.ਕੇ.ਐੱਲ.) ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਪੁਣੇਰੀ ਪਲਟਨ ਦੀ ਇਸ ਜਿੱਤ ਵਿੱਚ ਕਪਤਾਨ ਅਸਲਮ ਇਨਾਮਦਾਰ ਨੇ ਅਹਿਮ ਭੂਮਿਕਾ ਨਿਭਾਈ। 

ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੂੰ ਟੀਮ ਇੰਡੀਆ ਤੋਂ ਬ੍ਰੇਕ ਲੈਣਾ ਪਿਆ ਮਹਿੰਗਾ, ਹੁਣ ਸਿਰ 'ਤੇ ਮੰਡਰਾ ਰਿਹਾ ਹੈ ਇਹ ਵੱਡਾ ਖ਼ਤਰਾ!

ਉਸ ਨੇ ਸੱਤ ਅੰਕ ਬਣਾਏ। ਮੈਚ ਦੀ ਸ਼ੁਰੂਆਤ 'ਚ ਦੋਵੇਂ ਟੀਮਾਂ ਨੇ ਇਕ-ਦੂਜੇ ਨੂੰ ਬਰਾਬਰ ਦਾ ਮੁਕਾਬਲਾ ਦਿੱਤਾ ਪਰ ਜਿਵੇਂ-ਜਿਵੇਂ ਖੇਡ ਅੱਗੇ ਵਧਦੀ ਗਈ, ਪੁਣੇਰੀ ਪਲਟਨ ਦੀ ਟੀਮ ਹਾਵੀ ਹੁੰਦੀ ਗਈ। ਪਹਿਲੇ ਹਾਫ ਦੀ ਸਮਾਪਤੀ ਤੋਂ ਬਾਅਦ ਪੁਣੇਰੀ ਪਲਟਨ ਦੀ ਟੀਮ 20-11 ਨਾਲ ਅੱਗੇ ਸੀ ਅਤੇ ਇਸ ਤੋਂ ਬਾਅਦ ਉਸ ਨੇ ਅੰਤ ਤੱਕ ਆਪਣੀ ਬੜ੍ਹਤ ਬਣਾਈ ਰੱਖੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News