ਜਡੇਜਾ ਦੇ ਜ਼ਬਰਦਸਤ ਕੈਚ ’ਤੇ ਪੁਣੇ ਪੁਲਸ ਨੇ ਕਿਹਾ- ਕਾਨੂੰਨ ਦੇ ਹੱਥ, ਪ੍ਰਸ਼ੰਸਕਾਂ ਨੇ ਵੀ ਲਏ ਮਜ਼ੇ

Monday, Mar 02, 2020 - 01:05 PM (IST)

ਸਪੋਰਟਸ ਡੈਸਕ : ਨਿਊਜ਼ੀਲੈਂਡ ਦੇ ਹੱਥੋਂ ਭਾਰਤ ਨੂੰ ਦੂਜਾ ਟੈਸਟ ਗੁਆਉਣ ਦੇ ਨਾਲ ਸੀਰੀਜ਼ ਵੀ 0-2 ਨਾਲ ਗੁਆਉਣੀ ਪਈ। ਇਸ ਮੁਕਾਬਲੇ ਵਿਚ ਭਾਰਤ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਫਲਾਪ ਰਹੀ ਉੱਥੇ ਹੀ ਗੇਂਦਬਾਜ਼ੀ ਵੀ ਕੋਈ ਖਾਸ ਕਮਾਲ ਨਾ ਦਿਖਾ ਸਕੀ। ਭਾਰਤ ਦੀ ਹਾਰ ਦੇ ਬਾਵਜੂਦ ਦੂਜੇ ਟੈਸਟ ਦੌਰਾਨ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਇਕ ਸ਼ਾਨਦਾਰ ਕੈਚ ਫੜੀ, ਜੋ ਅਜੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਕੈਚ ਨੂੰ ਇਸ ਸਾਲ ਦੀ ਸਭ ਤੋਂ ਬਿਹਤਰੀਨ ਕੈਚ ਦੱਸਿਆ ਜਾ ਰਿਹਾ ਹੈ। ਜਡੇਜਾ ਦੀ ਸੁਪਰਮੈਨ ਸਟਾਈਲ ਵਿਚ ਫੜੇ ਕੈਚ ਦੀ ਸੋਸ਼ਲ ਮੀਡੀਆ ’ਤੇ ਕਾਫੀ ਸ਼ਲਾਘਾ ਹੋ ਰਹੀ ਹੈ। ਉੱਥੇ ਹੀ ਪੁਣੇ ਪੁਲਸ ਨੇ ਵੀ ਜਡੇਜਾ ਦੇ ਇਸ ਕੈਚ ’ਤੇ ਇਕ ਟਵੀਟ ਕੀਤਾ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਪੁਣੇ ਪੁਲਸ ਨੂੰ ਹੀ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

PunjabKesari

ਦੂਜੇ ਟੈਸਟ ਮੈਚ ਦੇ ਦੂਜੇ ਦਿਨ ਨਿਊਜ਼ੀਲੈਂਡ ਦੀ ਪਹਿਲੀ ਪਾਰੀ ਵਿਚ ਵੈਗਨਰ ਅਤੇ ਜੈਮੀਸਨ ਵਿਚਾਲੇ ਇਕ ਚੰਗੀ ਸਾਂਝੇਦਾਰੀ ਬਣ ਰਹੀ ਸੀ ਪਰ ਮੁਹੰਮਦ ਸ਼ਮੀ ਦੀ ਗੇਂਦ ’ਤੇ ਜਡੇਜਾ ਨੇ ਹਵਾ ਵਿਚ ਛਾਲ ਲਾ ਕੇ ਵੈਗਨਰ ਦੀ ਇਕ ਹੈਰਾਨ ਕਰਨ ਵਾਲੀ ਕੈਚ ਕੀਤੀ ਸੀ। ਇਸ ’ਤੇ ਪੁਣੇ ਪੁਲਸ ਨੇ ਜਡੇਜਾ ਦੀ ਤਸਵੀਰ ਨੂੰ ਟਵਿੱਟਰ ’ਤੇ ਅਪਲੋਡ ਕਰਦਿਆਂ ਕੈਪਸ਼ਨ ’ਚ ਲਿਖਿਆ, ‘‘ਕੀ ਇਹ ਕੋਈ ਪੰਛੀ ਹੈ, ਕੋਈ ਹਵਾਈ ਜਹਾਜ਼ ਜਾਂ ਫਿਰ ਕਾਨੂੰਨ ਦੇ ਹੱਥ।’’ ਇਸ ’ਤੇ ਯੂਜ਼ਰਸ ਨੇ ਕਈ ਸ਼ਾਨਾਦਰ ਕੁਮੈਂਟ ਕੀਤੇ ਹਨ।

ਇਕ ਯੂਜ਼ਰ ਨੇ ਕੁਮੈਂਟ ’ਚ ਲਿਖਿਆ ਕਿ ਕਾਨੂੰਨ ਦੇ ਹੱਥ ਹੁਣ ਲੰਬੇ ਨਹÄ ਦਿਸ ਰਹੇ ਹਨ। ਕਾਨੂੰਨ ਤਾਂ ਹੁਣ ਹਾਈ ਜੰਪ ਕਰ ਲੱਗਾ ਹੈ। ਉੱਥੇ ਹੀ ਇਕ ਲਿਖਿਆ ਕਿ ਜ਼ਮੀਨੀ ਹੋਣਾ ਚਾਹੀਦੈ ਨਾ ਕੀ ਹਵਾ ਵਿਚ। ਦੱਸ ਦਈਕਿ ਭਾਰਤ ਨੇ ਪਹਿਲੀ ਪਾਰੀ ਵਿਚ 242 ਦੌੜਾਂ ਬਣਾਈਆਂ ਪਰ ਦੂਜੀ ਪਾਰੀ ਵਿਚ ਭਾਰਤ 124 ਦੇ ਸਕੋਰ ’ਤੇ ਹੀ ਢੇਰ ਹੋ ਗਿਆ। ਜਿਸ ਕਾਰਨ ਟੀਮ ਇੰਡੀਆ ਨੂੰ ਇਸ ਮੁਕਾਬਲੇ ਵਿਚ 7 ਵਿਕਟਾਂ ਨਾਲ ਕਰਾਰੀ ਹਾਰ ਝਲਣੀ ਪਈ।

 


Related News