ਪੁਣੇ ਨੇ ਆਈ.ਐੱਸ.ਐੱਲ. ''ਚ ਨਾਰਥ ਈਸਟ ਯੂਨਾਈਟਿਡ ਨੂੰ ਬਰਾਬਰੀ ''ਤੇ ਰੋਕਿਆ

02/21/2019 9:35:37 AM

ਗੁਹਾਟੀ— ਨਾਰਥ ਈਸਟ ਯੂਨਾਈਟਿਡ ਨੇ ਬੁੱਧਵਾਰ ਨੂੰ ਇੱਥੇ ਆਈ.ਐੱਸ.ਐੱਲ. 'ਚ ਐੱਫ.ਸੀ. ਪੁਣੇ ਨਾਲ 1-1 ਦਾ ਡਰਾਅ ਖੇਡਿਆ। ਮੇਜ਼ਬਾਨ ਟੀਮ ਦੇ ਕੋਲ ਜਿੱਤ ਦਰਜ ਕਰਕੇ ਪਲੇਅ ਆਫ ਲਈ ਕੁਆਲੀਫਾਈ ਕਰਨ ਦਾ ਮੌਕਾ ਸੀ ਪਰ ਟੀਮ ਜਿੱਤ ਦਰਜ ਕਰਨ 'ਚ ਅਸਫਲ ਰਹੀ। ਰੋਵਲਿਨ ਬੋਰਗੇਂਸ ਨੇ 47ਵੇਂ ਮਿੰਟ 'ਚ ਨਾਰਥਈਸਟ ਨੂੰ ਬੜ੍ਹਤ ਦਿਵਾਈ ਪਰ ਆਦਿਲ ਖਾਨ ਨੇ 69ਵੇਂ ਮਿੰਟ 'ਚ ਮਹਿਮਾਨ ਟੀਮ ਨੂੰ ਬਰਾਬਰੀ ਦਿਵਾ ਦਿੱਤੀ। ਇਸ ਡਰਾਅ ਨਾਲ ਪੁਣੇ ਦੀ ਪਲੇਅ ਆਫ 'ਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਖਤਮ ਹੋ ਗਈਆਂ ਹਨ। ਨਾਰਥਈਸਟ ਯੂਨਾਈਟਿਡ ਦੀ ਟੀਮ 28 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਹੈ ਅਤੇ ਉਸ ਨੂੰ ਕੇਰਲ ਬਲਾਸਟਰਸ ਖਿਲਾਫ ਅੰਤਿਮ ਮੈਚ ਜਿੱਤਣਾ ਹੋਵੇਗਾ।


Tarsem Singh

Content Editor

Related News