ਕਾਊਂਟੀ ''ਚ ਬੋਲਿਆ ਪੁਜਾਰਾ ਦਾ ਬੱਲਾ, ਤੀਜੇ ਮੈਚ ''ਚ ਲਗਾਇਆ ਦੋਹਰਾ ਸੈਂਕੜਾ

05/01/2022 1:34:12 AM

ਹੋਵ (ਬ੍ਰਿਟੇਨ)- ਭਾਰਤੀ ਟੈਸਟ ਟੀਮ ’ਚ ਵਾਪਸੀ ਲਈ ਲੈ ਹਾਸਲ ਕਰਨ ਦੀ ਕੋਸ਼ਿਸ਼ ’ਚ ਇੰਗਲੈਂਡ ਗਏ ਚੇਤੇਸ਼ਵਰ ਪੁਜਾਰਾ ਨੇ ਲਗਾਤਾਰ ਦੂਜੇ ਮੈਚ ’ਚ ਸਸੈਕਸ ਲਈ ਦੋਹਰਾ ਸੈਂਕੜਾ ਲਾਇਆ। ਡਰਹਮ ਦੇ ਖਿਲਾਫ ਕਾਊਂਟੀ ਚੈਪੀਅਨਸ਼ਿਪ ਦੇ ਦੂਜੇ ਡਿਵੀਜ਼ਨ ਦੇ ਇਸ 4 ਦਿਨਾਂ ਮੈਚ ’ਚ ਪੁਜਾਰਾ 334 ਗੇਂਦਾਂ ’ਚ 203 ਦੌੜਾਂ ਬਣਾ ਕੇ ਆਊਟ ਹੋਏ। ਦਿਨ ਦੀ ਸ਼ੁਰੂਆਤ 107 ਦੌੜਾਂ ਨਾਲ ਕਰਨ ਵਾਲੇ ਇਸ ਦਿੱਗਜ ਬੱਲੇਬਾਜ਼ ਨੇ ਆਪਣੀ ਪਾਰੀ ’ਚ 24 ਚੌਕੇ ਜੜੇ।

ਇਹ ਖ਼ਬਰ ਪੜ੍ਹੋ- IPL 2022 : ਜਡੇਜਾ ਨੇ ਛੱਡੀ ਚੇਨਈ ਦੀ ਕਪਤਾਨੀ, ਧੋਨੀ ਸੰਭਾਲਣਗੇ ਕਮਾਨ
ਉਨ੍ਹਾਂ ਦੇ ਦੋਹਰੇ ਸੈਂਕੜੇ ਦੀ ਮਦਦ ਨਾਲ ਸਸੈਕਸ ਨੇ 538 ਦੌੜਾਂ ਬਣਾ ਕੇ ਪਹਿਲੀ ਪਾਰੀ ’ਚ 315 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ। ਡਰਹਮ ਦੀ ਪਹਿਲੀ ਪਾਰੀ 223 ਦੌੜਾਂ ’ਤੇ ਢੇਰ ਹੋ ਗਈ ਸੀ। ਭਾਰਤੀ ਟੀਮ ’ਚ ਵਾਪਸੀ ਦਾ ਰਾਹ ਵੇਖ ਰਹੇ ਪੁਜਾਰਾ ਦਾ 5 ਪਾਰੀਆਂ ’ਚ ਇਹ ਤੀਜਾ ਸੈਂਕੜਾ ਹੈ। ਉਨ੍ਹਾਂ ਨੇ ਇਸ ਦੌਰਾਨ ਸਸੈਕਸ ਦੇ ਨਾਲ ਆਪਣੇ ਡੈਬਿਊ ਮੈਚ ’ਚ 6 ਅਤੇ ਅਜੇਤੂ 201 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਵਾਸਟਰਸ਼ਰ ਦੇ ਖਿਲਾਫ 109 ਅਤੇ 12 ਦੌੜਾਂ ਦੀਆਂ ਪਾਰੀਆਂ ਖੇਡੀਆਂ ਸੀ।

ਇਹ ਖ਼ਬਰ ਪੜ੍ਹੋ- ਗੁਜਰਾਤ ਵਿਰੁੱਧ ਵਿਰਾਟ ਨੇ ਬਣਾਇਆ ਇਹ ਰਿਕਾਰਡ, ਅਜਿਹਾ ਕਰਨ ਵਾਲੇ ਦੁਨੀਆ ਦੇ ਇਕਲੌਤੇ ਬੱਲੇਬਾਜ਼
ਇਸ ਮੈਚ 'ਚ ਹਾਲਾਂਕਿ ਉਸਦੀ ਟੀਮ ਨੂੰ 34 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੱਖਣੀ ਅਫਰੀਕਾ ਦੌਰੇ ਤੋਂ ਬਾਅਦ ਭਾਰਤੀ ਟੀਮ ਤੋਂ ਬਾਹਰ ਹੋਏ ਪੁਜਾਰਾ ਇਸ ਸ਼ਾਨਦਾਰ ਲੈਅ ਦੇ ਕਾਰਨ ਇੰਗਲੈਂਡ ਦੌਰੇ 'ਤੇ ਟੈਸਟ ਸੀਰੀਜ਼ ਦੇ ਆਖਰੀ ਮੈਚ ਦੇ ਲਈ ਟੀਮ ਵਿਚ ਵਾਪਸੀ ਕਰ ਸਕਦੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Gurdeep Singh

Content Editor

Related News