ਭਾਰਤੀ ਖੇਡ ਸਨਮਾਨ ਲਈ ਪੁਜਾਰਾ, ਮੈਰੀਕਾਮ, ਸਿੰਧੂ ਨਾਮਜ਼ਦ

Saturday, Feb 16, 2019 - 12:47 AM (IST)

ਭਾਰਤੀ ਖੇਡ ਸਨਮਾਨ ਲਈ ਪੁਜਾਰਾ, ਮੈਰੀਕਾਮ, ਸਿੰਧੂ ਨਾਮਜ਼ਦ

ਮੁੰਬਈ— ਟੈਸਟ ਕ੍ਰਿਕਟ ਦੀ ਰਨ ਮਸ਼ੀਨ ਚੇਤੇਸ਼ਵਰ ਪੁਜਾਰਾ, ਓਲੰਪਿਕ ਤਮਗਾ ਜੇਤੂ ਐੱਮ. ਸੀ. ਮੈਰੀਕਾਮ ਤੇ ਪੀ. ਵੀ. ਸਿੰਧੂ ਉਨ੍ਹਾਂ ਖਿਡਾਰੀਆਂ 'ਚ ਸ਼ਾਮਲ ਹੈ ਜਿਨ੍ਹਾਂ ਨੂੰ ਭਾਰਤੀ ਖੇਡ ਸਨਮਾਨ ਦੇ ਲਈ ਨਾਮਜ਼ਦ ਕੀਤਾ ਗਿਆ ਹੈ। ਪੁਜਾਰਾ ਉਸਦੀ ਰਾਸ਼ਟਰੀ ਟੀਮ ਦੇ ਸਾਥੀ ਰੋਹਿਤ ਸ਼ਰਮਾ ਤੇ ਜਸਪ੍ਰੀਤ ਬੁਮਰਾਹ ਨੂੰ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਦੇ ਨਾਲ ਸਾਲ ਦਾ ਪੁਰਸ਼ ਖਿਡਾਰੀ (ਟੀਮ ਖੇਡ) ਪੁਰਸਕਾਰ ਦੇ ਲਈ ਚੁਣਿਆ ਗਿਆ ਹੈ। 
ਸਾਲ ਦੀ ਮਹਿਲਾ ਖਿਡਾਰੀ (ਟੀਮ ਖੇਡ) ਦੇ ਲਈ ਭਾਰਤੀ ਕ੍ਰਿਕਟ ਟੀਮ ਦੀ ਮੈਂਬਰ ਸਮ੍ਰਿਤੀ ਮੰਦਾਨਾ, ਮਿਤਾਲੀ ਰਾਜ ਤੇ ਹਰਮਨਪ੍ਰੀਤ ਕੌਰ ਤੇ ਰਾਸ਼ਟਰੀ ਹਾਕੀ ਟੀਮ ਦੇ ਗੋਲਕੀਪਰ ਸਵਿਤਾ ਪੂਨੀਆ ਦਾ ਨਾਮਜ਼ਦ ਕੀਤਾ ਗਿਆ ਹੈ। ਵਿਅਕਤੀਗਤ ਖੇਡਾਂ ਦੇ ਵਰਗ 'ਚ ਭਾਲਾ ਫੇਂਕ ਦੇ ਐਥਲੀਟ ਨੀਰਜ ਚੋਪੜਾ, ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ, ਪਹਿਲਵਾਨ ਬਜਰੰਗ ਪੂਨੀਆ, ਨਿਸ਼ਾਨੇਬਾਜ਼ ਸੌਰਵ ਚੌਧਰੀ ਤੇ ਪੰਕਜ ਆਡਵਾਨੀ ਸਾਲ ਦੇ ਪੁਰਸ਼ ਖਿਡਾਰੀ ਦੀ ਦੌੜ 'ਚ ਹੈ। ਬੈਡਮਿੰਟਨ ਖਿਡਾਰੀ ਸਿੰਧੂ ਤੇ ਮੈਰੀਕਾਮ ਨੂੰ ਸਾਲ ਦੀ ਮਹਿਲਾ ਖਿਡਾਰੀ ਦੇ ਲਈ ਨਾਮਜ਼ਦ ਕੀਤਾ ਗਿਆ ਹੈ। ਉਸ ਤੋਂ ਇਲਾਵਾ ਪਹਿਲਵਾਨ ਵਿਨੇਸ਼ ਫੋਗਾਟ, ਧਾਵਿਕਾ ਹਿਮਾ ਦਾਸ ਤੇ ਹੇਪਟਾਥਲਨ ਦੀ ਐਥਲੀਟ ਸਵਪਨਾ ਬਰਮਾ ਨੂੰ ਵੀ ਇਸ ਵਰਗ 'ਚ ਨਾਮਜ਼ਦ ਕੀਤਾ ਗਿਆ ਹੈ।


author

Gurdeep Singh

Content Editor

Related News