PT ਊਸ਼ਾ IAAF ਦੇ ''ਵੈਟਰਨ ਪਿਨ'' ਲਈ ਨਾਮਜ਼ਦ

Friday, Jul 19, 2019 - 03:42 AM (IST)

PT ਊਸ਼ਾ IAAF ਦੇ ''ਵੈਟਰਨ ਪਿਨ'' ਲਈ ਨਾਮਜ਼ਦ

ਨਵੀਂ ਦਿੱਲੀ- ਭਾਰਤ ਦੀ ਮਹਾਨ ਟਰੈਕ ਤੇ ਫੀਲਡ ਐਥਲੀਟ ਪੀ. ਟੀ. ਊਸ਼ਾ ਨੂੰ ਖੇਡ ਵਿਚ ਉਸਦੇ ਆਸਾਧਾਰਨ ਯੋਗਦਾਨ ਲਈ ਕੌਮਾਂਤਰੀ ਐਥਲੈਟਿਕਸ ਮਹਾਸੰਘ ਦੇ 'ਵੈਟਰਨ ਪਿਨ' ਲਈ ਨਾਮਜ਼ਦ ਕੀਤਾ ਹੈ। ਭਾਰਤ ਦੀ ਸਰਵਸ੍ਰੇਸ਼ਠ ਫਰਾਟਾ ਦੌੜਾਕ ਨੂੰ  'ਉਡਣ ਪਰੀ' ਵੀ ਕਿਹਾ ਜਾਂਦਾ ਹੈ।  ਉਸ ਨੇ 1985 ਜਕਾਰਤਾ ਏਸ਼ੀਆਈ ਖੇਡਾਂ ਵਿਚ 100 ਮੀਟਰ, 200 ਮੀਟਰ, 400 ਮੀਟਰ, 400 ਮੀਟਰ ਅੜਿੱਕਾ ਦੌੜ ਤੇ 4 ਗੁਣਾ 400 ਮੀਟਰ ਵਿਚ ਸੋਨ ਤਮਗੇ ਜਿੱਤੇ ਸਨ। ਆਈ. ਏ. ਏ. ਐੱਫ. ਦੇ ਸੀ. ਈ. ਓ. ਜਾਨ ਰਿਜੋਨ ਨੇ ਊਸ਼ਾ ਨੂੰ ਇਕ ਚਿੱਠੀ 'ਚ ਦੱਸਿਆ ਕਿ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਖੇਤਰ ਦੇ ਸੰਘ ਨੇ ਤੁਹਾਨੂੰ ਆਈ. ਏ. ਏ. ਐੱਫ. 'ਵੈਟਰਨ ਪਿੰਨ' ਦੇ ਲਈ ਮਨੋਨੀਤ ਕੀਤਾ ਹੈ ਜੋ ਵਿਸ਼ਵ ਐਥਲੈਟਿਕਸ 'ਚ ਸਾਲਾ ਤੋਂ ਤੁਹਾਡੇ ਯੋਗਦਾਨ ਦੇ ਲਈ ਹੈ। ਉਨ੍ਹਾਂ ਨੇ ਸਤੰਬਰ 'ਚ ਕਤਰ 'ਚ ਹੋਣ ਵਾਲੀ ਆਈ. ਏ. ਏ. ਐੱਫ. ਦੀ 52ਵੀਂ ਕਾਂਗਰਸ 'ਚ ਆਉਣ ਦਾ ਊਸ਼ਾ ਨੂੰ ਸੱਦਾ ਵੀ ਦਿੱਤਾ।  


author

Gurdeep Singh

Content Editor

Related News