ਪੀ. ਟੀ. ਊਸ਼ਾ ਬਣੀ ਏਸ਼ੀਆਈ ਐਥਲੈਟਿਕਸ ਸੰਘ ਦੇ ਐਥਲੀਟ ਕਮਿਸ਼ਨ ਦੀ ਮੈਂਬਰ
Wednesday, Aug 14, 2019 - 01:07 AM (IST)

ਨਵੀਂ ਦਿੱਲੀ— ਭਾਰਤ ਦੀ ਮਹਾਨ ਫਰਾਟਾ ਦੌੜਾਕ ਪੀ. ਟੀ. ਊਸ਼ਾ ਨੂੰ ਖੇਡਾਂ ਵਿਚ ਉਸਦੇ ਯੋਗਦਾਨ ਲਈ ਏਸ਼ੀਆਈ ਐਥਲੈਟਿਕਸ ਸੰਘ ਦੇ ਐਥਲੀਟ ਕਮਿਸ਼ਨ ਦੀ ਮੈਂਬਰ ਬਣਾਇਆ ਗਿਆ ਹੈ। ਊਸ਼ਾ ਇਸ ਕਮਿਸ਼ਨ ਦੇ ਛੇ ਮੈਂਬਰਾਂ ਵਿਚੋਂ ਇਕ ਹੋਵੇਗੀ। ਆਯੋਗ ਦੇ ਪ੍ਰਮੁੱਖ 1992 ਓਲੰਪਿਕ ਸੋਨ ਤਮਗਾ ਜੇਤੂ ਹੈਮਰ ਥ੍ਰੋਅ ਖਿਡਾਰੀ ਉਜ਼ਬੇਕਿਸਤਾਨ ਦੇ ਆਂਦ੍ਰੇ ਅਬਦੁਵਾਲਿਯੇਵ ਹੋਣਗੇ।