PSL ਦੇ ਮੈਚ ਦੌਰਾਨ ਫੋਨ ''ਤੇ ਗੱਲ ਕਰਨ ''ਤੇ ਪਾਕਿ ਖਿਡਾਰੀ ਆਇਆ ਵਿਵਾਦਾਂ ਦੇ ਘੇਰੇ ''ਚ
Saturday, Feb 22, 2020 - 12:22 PM (IST)

ਸਪੋਰਟਸ ਡੈਸਕ— ਪਾਕਿ 'ਚ ਇਨ੍ਹਾਂ ਦਿਨਾਂ 'ਚ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ ਲੀਗ) ਖੇਡੀ ਜਾ ਰਹੀ ਹੈ। ਇਸ ਦੇ ਪਹਿਲੇ ਹੀ ਮੈਚ 'ਚ ਇਕ ਵਿਵਾਦ ਸਾਹਮਣੇ ਆਇਆ ਹੈ। ਦਰਅਸਲ ਪੀ. ਐੱਸ. ਐੱਲ. ਦੇ ਮੈਚ ਦੇ ਦੌਰਾਨ ਡਗਆਊਟ 'ਚ ਬੈਠਾ ਕਿ ਖਿਡਾਰੀ ਫੋਨ 'ਤੇ ਗੱਲ ਕਰਦੇ ਹੋਏ ਦਿਖਾਈ ਦਿੱਤਾ ਹੈ। ਇਹ ਮੈਚ ਕਰਾਚੀ ਕਿੰਗਜ਼ ਅਤੇ ਪੇਸ਼ਾਵਰ ਜ਼ਾਲਮੀ ਦੇ ਵਿਚਾਲੇ ਹੋ ਰਿਹਾ ਸੀ। ਅਜੇ ਤਕ ਇਸ ਪੂਰੇ ਮਾਮਲੇ 'ਤੇ ਕਿਸੇ ਵੀ ਅਧਿਕਾਰੀ ਦਾ ਕੋਈ ਬਿਆਨ ਨਹੀਂ ਆਇਆ ਹੈ। ਪਰ ਡਗਆਊਟ 'ਚ ਫੋਨ 'ਤੇ ਗੱਲ ਕਰਨ ਵਾਲੇ ਖਿਡਾਰੀ ਦੀ ਤਸਵੀਰ ਵਾਇਰਲ ਹੋ ਗਈ ਹੈ।
ਕੀ ਕਹਿੰਦਾ ਹੈ ਆਈ. ਸੀ. ਸੀ. ਨਿਯਮ
ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੇ ਨਿਯਮ ਮੁਤਾਬਕ ਮੋਬਾਇਲ ਫੋਨ ਨੂੰ ਡਰੈਸਿੰਗ ਰੂਮ 'ਚ ਨਹੀਂ ਲਿਜਾਇਆ ਜਾ ਸਕਦਾ ਹੈ। ਖਿਡਾਰੀਆਂ ਅਤੇ ਟੀਮ ਪ੍ਰਬੰਧਨ ਦੇ ਮੈਂਬਰਾਂ ਦੇ ਨਾਲ ਗੱਲ ਕਰਨ ਲਈ ਖਿਡਾਰੀਆਂ ਨੂੰ ਸਿਰਫ ਵਾਕੀ-ਟਾਕੀ ਦੀ ਵਰਤੋਂ ਕਰਨ ਦੀ ਇਜਾਜ਼ਤ ਹੁੰਦੀ ਹੈ। ਕਈ ਖਿਡਾਰੀਆਂ ਨੂੰ ਅਕਸਰ ਟੀ-20 ਮੈਚ 'ਚ ਵਾਕੀ-ਟਾਕੀ ਦਾ ਇਸਤੇਮਾਲ ਕਰਦੇ ਹੋਏ ਦੇਖਿਆ ਜਾਂਦਾ ਹੈ ਤਾਂ ਜੋ ਉਹ ਡਗਆਊਟ ਤੋਂ ਡਰੈਸਿੰਗ ਰੂਮ ਤਕ ਜਾ ਸਕਣ ।