ਆਈ. ਪੀ. ਐੱਲ. ’ਚ ਨਾ ਵਿਕਣ ਵਾਲੇ ਖਿਡਾਰੀਆਂ ’ਤੇ ਪੀ. ਐੱਸ. ਐੱਲ. ਦੀਆਂ ਨਜ਼ਰਾਂ

Monday, Dec 09, 2024 - 11:58 AM (IST)

ਕਰਾਚੀ– ਪਾਕਿਸਤਾਨ ਸੁਪਰ ਲੀਗ (ਪੀ. ਐੱਸ.ਐੱਲ.) ਦੇ ਫ੍ਰੈਂਚਾਈਜ਼ੀ ਮਾਲਕਾਂ ਨੇ ਆਪਣੇ ਦੇਸ਼ ਦੇ ਕ੍ਰਿਕਟ ਬੋਰਡ ਨੂੰ ਉਨ੍ਹਾਂ ਵਿਦੇਸ਼ੀ ਖਿਡਾਰੀਆਂ ਦੀ ਸੂਚੀ ਸੌਂਪੀ ਹੈ, ਜਿਹੜੇ ਹਾਲ ਹੀ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਨਿਲਾਮੀ ਵਿਚ ਨਹੀਂ ਵਿਕ ਸਕੇ ਸਨ। ਫ੍ਰੈਂਚਾਈਜ਼ੀਆਂ ਚਾਹੁੰਦੀਆਂ ਹਨ ਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਆਗਾਮੀ ਨਿਲਾਮੀ ਲਈ ਇਨ੍ਹਾਂ ਖਿਡਾਰੀਆਂ ਨੂੰ ਆਪਣੇ ਡਰਾਫਟ ਵਿਚ ਸ਼ਾਮਲ ਕਰੇ। 

ਅਗਲੇ ਸਾਲ ਹੋਣ ਵਾਲੇ ਆਈ. ਪੀ.ਐੱਲ. ਤੇ ਪੀ. ਐੱਸ. ਐੱਲ. ਦੇ ਪ੍ਰੋਗਰਾਮ ਵਿਚ ਪਹਿਲੀ ਵਾਰ ਟਕਰਾਅ ਹੋਣ ਦੀ ਸੰਭਾਵਨਾ ਹੈ। ਜ਼ਿਆਦਾਤਰ ਵਿਦੇਸ਼ੀ ਖਿਡਾਰੀਆਂ ਦੀ ਪਹਿਲੀ ਪਸੰਦ ਆਈ. ਪੀ. ਐੱਲ. ਹੈ ਤੇ ਅਜਿਹੇ ਵਿਚ ਪੀ. ਐੱਸ. ਐੱਲ. ਕੋਲ ਉਨ੍ਹਾਂ ਖਿਡਾਰੀਆਂ ਨੂੰ ਚੁਣਨ ਤੋਂ ਇਲਾਵਾ ਕੋਈ ਬਦਲ ਨਹੀਂ ਰਹਿ ਜਾਂਦਾ ਜਿਹੜੇ ਭਾਰਤੀ ਲੀਗ ਵਿਚ ਜਗ੍ਹਾ ਨਹੀਂ ਬਣਾ ਸਕੇ। ਆਈ. ਪੀ. ਐੱਲ. ਨਿਲਾਮੀ ਵਿਚ ਕਈ ਪ੍ਰਮੁੱਖ ਖਿਡਾਰੀ ਵਿਕ ਨਹੀਂ ਸਕੇ ਸਨ। ਇਨ੍ਹਾਂ ਵਿਚ ਡੇਵਿਡ ਵਾਰਨਰ, ਕੇਨ ਵਿਲੀਅਮਸਨ, ਆਦਿਲ ਰਾਸ਼ਿਦ, ਐਲਕਸ ਕੈਰੀ, ਕੇਸ਼ਵ ਮਹਾਰਾਜ, ਸ਼ਾਈ ਹੋਪ, ਡੋਨੋਵਨ ਫਰੇਰਾ, ਡੈਰਿਲ ਮਿਸ਼ੇਲ, ਜਾਨੀ ਬੇਅਰਸਟੋ, ਅਕੀਲ ਹੁਸੈਨ ਆਦਿ ਸ਼ਾਮਲ ਹਨ।


Tarsem Singh

Content Editor

Related News