PSL 2020 : ਬਾਬਰ ਆਜ਼ਮ ਦਾ ਧਮਾਕਾ, ਬਣਾਏ ਇਹ ਰਿਕਾਰਡ

11/18/2020 8:29:49 PM

ਰਾਵਲਪਿੰਡੀ- ਬਾਬਰ ਆਜ਼ਮ ਨੇ ਅਜੇਤੂ ਅਰਧ ਸੈਂਕੜੇ ਦੇ ਦਮ 'ਤੇ ਕਰਾਚੀ ਕਿੰਗਜ਼ ਨੇ ਪਾਕਿਸਤਾਨ ਸੁਪਰ ਲੀਗ ਦੇ ਫਾਈਨਲ 'ਚ ਲਾਹੌਰ ਕਲੰਦਰਸ ਨੂੰ 5 ਵਿਕਟਾਂ ਨਾਲ ਹਰਾ ਕੇ ਪਹਿਲੀ ਬਾਰ ਇਸ ਟੀ-20 ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਬਾਬਰ ਨੇ 49 ਗੇਂਦ 'ਚ 7 ਚੌਕਿਆਂ ਦੀ ਮਦਦ ਨਾਲ ਅਜੇਤੂ 63 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਕਰਾਚੀ ਦੀ ਟੀਮ ਨੇ 8 ਗੇਂਦਾਂ ਰਹਿੰਦੇ 5 ਵਿਕਟਾਂ 'ਤੇ 135 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਬਾਬਰ ਆਜ਼ਮ ਨੇ ਇਸ ਜਿੱਤ ਦੇ ਨਾਲ ਕਈ ਰਿਕਾਰਡ ਵੀ ਬਣਾਏ। ਆਜ਼ਮ ਨੂੰ ਪਲੇਅ ਆਫ ਦਿ ਟੂਰਨਾਮੈਂਟ ਦਾ ਖਿਤਾਬ ਵੀ ਦਿੱਤਾ ਗਿਆ। ਬਾਬਰ ਨੇ ਪੀ. ਐੱਸ. ਐੱਲ. 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ। ਇਸ ਪੀ. ਐੱਸ. ਐੱਲ. ਸੀਜ਼ਨ 'ਚ ਬਾਬਰ ਨੇ 12 ਮੈਚ ਖੇਡਦੇ ਹੋਏ 473 ਦੌੜਾਂ ਬਣਾਈਆਂ, ਜਿਸ 'ਚ 5 ਅਰਧ ਸੈਂਕੜੇ ਵੀ ਸ਼ਾਮਲ ਹਨ।


ਆਜ਼ਮ ਪੀ. ਐੱਸ. ਐੱਲ. ਦੇ ਇਕ ਸੀਜ਼ਨ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣੇ। ਉਨ੍ਹਾਂ ਨੇ ਲਯੂਕ ਰਾਂਚੀ ਦੇ ਰਿਕਾਰਡ ਨੂੰ ਤੋੜ ਦਿੱਤਾ। ਰਾਂਚੀ ਨੇ ਸਾਲ 2018 ਦੇ ਪਾਕਿਸਤਾਨ ਸੁਪਰ ਲੀਗ 'ਚ 435 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ ਬਾਬਰ 2020 'ਚ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਸਾਲ 2020 'ਚ ਟੀ-20 ਕ੍ਰਿਕਟ 'ਚ ਉਨ੍ਹਾਂ ਨੇ ਹੁਣ ਤੱਕ 1242 ਦੌੜਾਂ ਬਣਾ ਲਈਆਂ ਹਨ। ਭਾਰਤ ਦੇ ਕੇ. ਐੱਲ. ਰਾਹੁਲ ਨੇ 993 ਦੌੜਾਂ ਹੁਣ ਤਕ 2020 'ਚ ਬਣਾ ਚੁੱਕੇ ਹਨ।

 


Gurdeep Singh

Content Editor

Related News