ਸਚਿਨ ਤੇਂਦੁਲਕਰ ਦੇ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ, ਭਾਰਤ ਰਤਨ ਵਾਪਸ ਮੰਗਿਆ

08/31/2023 8:10:49 PM

ਮੁੰਬਈ— ਵਿਧਾਇਕ ਬੱਚੂ ਕੱਡੂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਵੀਰਵਾਰ ਨੂੰ ਇੱਥੇ ਬਾਂਦਰਾ ਇਲਾਕੇ 'ਚ ਸਚਿਨ ਤੇਂਦੁਲਕਰ ਦੇ ਘਰ ਦੇ ਬਾਹਰ ਇਸ ਮਹਾਨ ਕ੍ਰਿਕਟਰ ਵਲੋਂ ਆਨਲਾਈਨ ਗੇਮਿੰਗ ਪਲੇਟਫਾਰਮ ਦੀ ਮਸ਼ਹੂਰੀ ਕਰਨ ਖਿਲਾਫ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ : ਵਿਕਰਮ ਰਾਉਤ ਪ੍ਰੋ ਕਾਰਡ ਜਿੱਤਣ ਵਾਲੇ ਓਡੀਸ਼ਾ ਦੇ ਪਹਿਲੇ ਬਾਡੀ ਬਿਲਡਰ ਬਣੇ

PunjabKesari

ਬਾਅਦ ਵਿੱਚ ਪੁਲਿਸ ਨੇ ਬੱਚੂ ਅਤੇ ਉਸਦੇ ਸਮਰਥਕਾਂ ਨੂੰ ਪ੍ਰਦਰਸ਼ਨ ਵਾਲੀ ਥਾਂ ਤੋਂ ਚੁੱਕ ਲਿਆ। ‘ਪ੍ਰਹਾਰ ਜਨਸ਼ਕਤੀ ਪਕਸ਼’ ਦੇ ਵਿਧਾਇਕ ਬੱਚੂ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਧੜੇ ਦੇ ਸਮਰਥਕ ਹਨ।

ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਤੇਂਦੁਲਕਰ ਆਪਣਾ ਭਾਰਤ ਰਤਨ ਪੁਰਸਕਾਰ ਵਾਪਸ ਕਰੇ ਕਿਉਂਕਿ ਉਹ ਆਨਲਾਈਨ ਗੇਮਾਂ ਨੂੰ ਉਤਸ਼ਾਹਿਤ ਕਰ ਰਿਹਾ ਸੀ ਜੋ ਨੌਜਵਾਨਾਂ ਨੂੰ ਬਰਬਾਦ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ : ਓਮਾਨ ਨੂੰ 12-2 ਨਾਲ ਹਰਾਉਣ ਤੋਂ ਬਾਅਦ ਭਾਰਤ ਨੂੰ ਪਾਕਿਸਤਾਨ ਹੱਥੋਂ ਮਿਲੀ 4-5 ਨਾਲ ਹਾਰ

PunjabKesari

ਪੁਲਿਸ ਦੁਆਰਾ ਲਿਜਾਏ ਜਾਣ ਤੋਂ ਪਹਿਲਾਂ ਬੱਚੂ ਨੇ ਪੱਤਰਕਾਰਾਂ ਨੂੰ ਕਿਹਾ, “ਸਚਿਨ ਤੇਂਦੁਲਕਰ ਨੂੰ ਆਪਣਾ ਭਾਰਤ ਰਤਨ ਪੁਰਸਕਾਰ ਵਾਪਸ ਕਰਨਾ ਚਾਹੀਦਾ ਹੈ। ਜੇਕਰ ਉਹ ਆਨਲਾਈਨ ਗੇਮਿੰਗ ਦੇ ਇਸ਼ਤਿਹਾਰ ਤੋਂ ਬਾਹਰ ਨਹੀਂ ਨਿਕਲਦੇ, ਤਾਂ ਅਸੀਂ ਹਰ ਗਣੇਸ਼ ਪੰਡਾਲ (ਆਉਣ ਵਾਲੇ ਗਣੇਸ਼ ਉਤਸਵ ਦੌਰਾਨ) ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਾਂਗੇ ਜਿੱਥੇ ਇਹ ਇਸ਼ਤਿਹਾਰ ਪ੍ਰਦਰਸ਼ਿਤ ਹੁੰਦਾ ਹੈ ਅਤੇ ਇਸ ਨੂੰ ਹਟਾਉਣ ਦੀ ਮੰਗ ਕਰਾਂਗੇ। ਉਹ ਪੂਰੇ ਦੇਸ਼ ਦੇ ਭਾਰਤ ਰਤਨ ਹਨ।''

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News