ਪ੍ਰੋ ਕਬੱਡੀ ਲੀਗ : ਦਬੰਗ ਦਿੱਲੀ ਤੇ ਗੁਜਰਾਤ ਦਾ ਮੈਚ ਹੋਇਆ ਡਰਾਅ

Wednesday, Oct 10, 2018 - 12:41 AM (IST)

ਚੇਨਈ— ਦਬੰਗ ਦਿੱਲੀ ਤੇ ਗੁਜਰਾਤ ਫਾਰਚੂਨਜੈਂਟਸ ਦੇ ਵਿਚਾਲੇ ਪ੍ਰੋ ਕਬੱਡੀ ਲੀਗ ਸੀਜ਼ਨ-6 ਦਾ ਮੈਚ ਅੱਜ 32-32 ਨਾਲ ਡਰਾਅ ਰਿਹਾ। ਦੋਵਾਂ ਟੀਮਾਂ ਸਖਤ ਮੁਕਾਬਲੇ 'ਚ ਇਕ-ਦੂਜੇ 'ਤੇ ਹਾਵੀ ਰਹੀਆਂ। ਦਿੱਲੀ ਵਲੋਂ ਚੰਦ੍ਰਨ ਰੰਜੀਤ ਨੇ ਸ਼ਾਨਦਾਰ ਖੇਡ ਦਿਖਾਇਆ ਤੇ 9 ਅੰਕ ਹਾਸਲ ਕੀਤੇ। ਉਸ ਨੂੰ ਮੈਚ ਦਾ ਸਰਵਸ੍ਰੇਸ਼ਠ ਰੇਡਰ ਚੁਣਿਆ ਗਿਆ। ਗੁਜਰਾਤ ਦੇ ਸੁਨੀਲ ਕੁਮਾਰ ਨੂੰ ਸਰਵਸ੍ਰੇਸ਼ਠ ਸਟੋਪਰ ਨਾਲ ਚੁਣਿਆ ਗਿਆ। ਦਿੱਲੀ ਆਖਰੀ ਇਕ ਮਿੰਟ ਤੱਕ ਇਕ ਅੰਕ ਦੀ ਬੜ੍ਹਤ 'ਤੇ ਸੀ ਪਰ ਗੁਜਰਾਤ ਦੀ ਟੀਮ ਆਖਰੀ ਸਮੇਂ ਇਕ ਅੰਕ ਬਣਾ ਕੇ ਮੈਚ ਬਰਾਬਰੀ ਕਰਨ 'ਚ ਸਫਲ ਰਹੀ।
 


Related News