ਪ੍ਰੋ ਕਬੱਡੀ ਲੀਗ 2018: ਬੰਗਾਲ ਨੇ ਤੇਲਗੂ ਨੂੰ 30-25 ਨਾਲ ਹਰਾਇਆ
Tuesday, Oct 16, 2018 - 11:32 PM (IST)

ਸੋਨੀਪਤ— ਬੰਗਾਲ ਵਰੀਅਰਸ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਰੋਮਾਂਚਕ ਮੁਕਾਬਲੇ 'ਚ ਤੇਲੁਗੂ ਟਾਈਟਨਗ ਨੂੰ 30-25 ਨਾਲ ਹਾਰ ਕੇ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ। ਮਨਿੰਦਰ ਸਿੰਘ ਨੇ ਵਾਰੀਅਰਸ ਦੇ ਲਈ 11 ਅੰਕ ਬਣਾਏ। ਇਸ ਹਾਰ ਦੇ ਬਾਵਜੂਦ ਟਾਈਟਨਸ ਗਰੁੱਪ 'ਬੀ' 'ਚ ਚੋਟੀ 'ਤੇ ਬਣਿਆ ਹੋਇਆ ਹੈ ਜਦਕਿ ਵਾਰੀਅਰਸ ਤੀਜੇ ਸਥਾਨ 'ਤੇ ਹੈ।