ਪ੍ਰੋ ਕਬੱਡੀ ਲੀਗ : ਮੁੰਬਈ ਨੇ ਦਿੱਲੀ ਨੂੰ 44-19 ਨਾਲ ਹਰਾਇਆ

Tuesday, Dec 11, 2018 - 11:28 PM (IST)

ਨਵੀਂ ਦਿੱਲੀ— ਪਲੇਆਫ 'ਚ ਪਹੁੰਚ ਚੁੱਕੀ ਯੂ ਮੁੰਬਾ ਨੇ ਤੂਫਾਨੀ ਪ੍ਰਦਰਸ਼ਨ ਕਰਦੇ ਹੋਏ ਦਬੰਗ ਦਿੱਲੀ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਮੁਕਾਬਲੇ 'ਚ ਮੰਗਲਵਾਰ ਨੂੰ 44-19 ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਮੁੰਬਈ ਟੀਮ ਦੀ ਗਰੁੱਪ 'ਏ' 'ਚ 19 ਮੈਚਾਂ ਇਹ 14ਵੀਂ ਜਿੱਤ ਹੈ ਤੇ ਉਸਦੇ 77 ਅੰਕ ਹੋ ਗਏ ਹਨ। ਮੁੰਬਈ ਦੀ ਟੀਮ ਫਿਰ ਚੋਟੀ ਦੇ ਸਥਾਨ 'ਤੇ ਪਹੁੰਚ ਗਈ ਹੈ। ਦਿੱਲੀ ਦੀ 19 ਮੈਚਾਂ 'ਚ 8ਵੀਂ ਹਾਰ ਹੈ ਤੇ ਉਹ 60 ਅੰਕਾਂ ਦੇ ਨਾਲ ਗਰੁੱਪ 'ਏ' 'ਚ ਤੀਜੇ ਸਥਾਨ 'ਤੇ ਕਾਇਮ ਹੈ।

PunjabKesari
ਮੁੰਬਈ ਨੇ ਰੇਡ ਨਾਲ 23 ਤੇ ਟੈਕਲ ਨਾਲ 15 ਅੰਕ ਹਾਸਲ ਕੀਤੇ ਜਦਕਿ ਦਿੱਲੀ ਦੇ ਲਈ ਇਹ ਅੰਕੜਾਂ 11 ਤੇ 8 ਅੰਕਾਂ ਦਾ ਰਹਿ ਗਿਆ। ਮੁੰਬਈ ਵਲੋਂ ਦੇਸਾਈ ਨੇ 12 ਤੇ ਰੋਹਿਤ ਬਾਲੀਆਂ ਨੇ 8 ਅੰਕ ਹਾਸਲ ਕਰ ਦਿੱਲੀ 'ਤੇ ਸ਼ਾਨਦਾਰ ਜਿੱਤ ਹਾਸਲ ਕੀਤੀ। ਦਿੱਲੀ ਦੇ ਲਈ ਸ਼ਬੀਰ ਬਾਪੂ, ਚੰਦਰਨ ਰੰਜੀਤ ਤੇ ਸਤਪਾਤ ਨੇ 5-5 ਅੰਕ ਹਾਸਲ ਕੀਤੇ।


Related News