Pro Kabaddi : ਪਟਨਾ ਪਾਈਰੇਟਸ ਨੇ ਜਿੱਤ ਨਾਲ ਖੋਲਿਆ ਖਾਤਾ, ਆਖ਼ਰੀ ਪਲਾਂ ''ਚ ਹਰਿਆਣਾ ਨੂੰ ਹਰਾਇਆ

Friday, Dec 24, 2021 - 12:28 PM (IST)

Pro Kabaddi : ਪਟਨਾ ਪਾਈਰੇਟਸ ਨੇ ਜਿੱਤ ਨਾਲ ਖੋਲਿਆ ਖਾਤਾ, ਆਖ਼ਰੀ ਪਲਾਂ ''ਚ ਹਰਿਆਣਾ ਨੂੰ ਹਰਾਇਆ

ਪਟਨਾ- ਪ੍ਰੋ ਕਬੱਡੀ ਲੀਗ 2021-22 ਦੇ ਛੇਵੇਂ ਮੁਕਾਬਲੇ 'ਚ ਪਟਨਾ ਪਾਈਰੇਟਸ ਨੇ 23 ਦਸੰਬਰ ਦੀ ਰਾਤ ਹਰਿਆਣਾ ਸਟੀਲਰਸ ਨੂੰ 42-39 ਨਾਲ ਹਰਾਇਆ। ਇਸ ਤਰ੍ਹਾਂ ਤਿੰਨ ਵਾਰ ਦੀ ਚੈਂਪੀਅਨ ਪਟਨਾ ਪਾਈਰੇਟਸ ਨੇ ਜਿੱਤ ਦੇ ਨਾਲ ਮੁਹਿੰਮ ਦੀ ਸ਼ੁਰੂਆਤ ਕੀਤੀ।

 

ਮੈਚ ਖ਼ਤਮ ਹੋਣ ਤੋਂ ਇਕ ਮਿੰਟ ਪਹਿਲਾਂ ਤਕ ਪਟਨਾ ਸਿਰਫ਼ ਇਕ ਪੁਆਇੰਟ ਤੋਂ ਅੱਗੇ ਸੀ। ਆਖ਼ਰੀ ਸਮੇਂ 'ਚ ਉਸ ਨੇ 2 ਪੁਆਇੰਟ ਹਾਸਲ ਕਰਕੇ ਮੈਚ ਆਪਣੇ ਨਾਂ ਕਰ ਲਿਆ। ਪਟਨਾ ਵਲੋਂ ਮੋਨੂੰ ਗੋਇਤ ਨੇ 15 ਪੁਆਇੰਟ ਬਣਾਏ। ਉਨ੍ਹਾਂ 11 ਟਚ ਪੁਆਇੰਟ, ਇਕ ਟੈਕਲ ਤੇ 3 ਬੋਨਸ ਪੁਆਇੰਟ ਬਣਾਏ। ਜਦਕਿ ਰੇਡਰ ਪ੍ਰਸ਼ਾਂਤ ਕੁਮਾਰ ਤੇ ਸਚਿਨ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7-7 ਪੁਆਇੰਟ ਅੰਕ ਜੋੜੇ।

 

ਮੈਚ ਖ਼ਤਮ ਹੋਣ ਦੇ ਬਾਅਦ ਪਟਨਾ ਪਾਈਰੇਟਸ ਨੇ ਸੋਸ਼ਲ ਮੀਡੀਆ ਸਾਈਟ ਕੂ ਦੇ ਆਪਣੇ ਅਧਿਕਾਰਤ ਅਕਾਊਂਟ ਤੋਂ ਮੈਚ ਦੇ ਮੋਮੈਂਟਸ ਆਪਣੇ ਫੈਨਜ਼ ਲਈ ਸ਼ੇਅਰ ਕੀਤੇ। ਹਰਿਆਣਾ ਸਟੀਲਰਸ ਵਲੋਂ ਰੋਹਿਤ ਗੁਲੀਆ ਨੇ ਸੁਪਰ 10 ਬਣਾਇਆ। ਉਨ੍ਹਾਂ ਨੇ 10 ਪੁਆਇੰਟਸ ਹਾਸਲ ਕੀਤੇ। ਉਨ੍ਹਾਂ ਤੋਂ ਇਲਾਵਾ ਵਿਕਾਸ ਖੰਡੋਲਾ ਨੇ 6 ਅੰਕ ਹਾਸਲ ਕੀਤੇ। ਜੈਦੀਪ ਕੁਲਦੀਪ ਤੇ ਸੁਰਿੰਦਰ ਨਾਡਾ ਨੇ 5-5 ਅੰਕ ਹਾਸਲ ਕੀਤੇ। 


author

Tarsem Singh

Content Editor

Related News