ਪ੍ਰੋ ਕਬੱਡੀ : ਪਟਨਾ ਦੀ ਤਾਮਿਲ ''ਤੇ ਰੋਮਾਂਚਕ ਜਿੱਤ
Monday, Jul 29, 2019 - 11:15 PM (IST)

ਮੁੰਬਈ— 3 ਵਾਰ ਦੀ ਚੈਂਪੀਅਨ ਪਟਨਾ ਪਾਈਰੇਟਸ ਨੇ ਪ੍ਰੋ ਕਬੱਡੀ ਲੀਗ ਦੇ 7ਵੇਂ ਸੈਸ਼ਨ ਦੇ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਤਾਮਿਲ ਤਲਾਈਵਾਸ ਨੂੰ ਸੋਮਵਾਰ ਇਕ ਅੰਕ ਦੇ ਫਰਕ ਨਾਲ 24-23 ਨਾਲ ਹਰਾ ਦਿੱਤਾ। ਪਟਨਾ ਦੀ ਤਿੰਨ ਮੈਚਾਂ ਵਿਚ ਇਹ ਦੂਜੀ ਜਿੱਤ ਹੈ ਤੇ ਉਸਦੇ 11 ਅੰਕ ਹੋ ਗਏ ਹਨ ਜਦਕਿ ਤਾਮਿਲ ਟੀਮ ਦੀ ਤਿੰਨ ਮੈਚਾਂ ਵਿਚੋਂ ਇਹ ਦੂਜੀ ਹਾਰ ਹੈ ਤੇ ਉਸਦੇ 7 ਅੰਕ ਹਨ।