ਇਸ ਭਾਰਤੀ ਖਿਡਾਰੀ ਦੀ ਗਰਦਨ ’ਤੇ ਲੱਗੀ ਗੇਂਦ, ਮੈਦਾਨ ’ਤੇ ਬੁਲਾਉਣੀ ਪਈ ਐਂਬੁਲੈਂਸ

Sunday, Sep 01, 2019 - 02:06 PM (IST)

ਇਸ ਭਾਰਤੀ ਖਿਡਾਰੀ ਦੀ ਗਰਦਨ ’ਤੇ ਲੱਗੀ ਗੇਂਦ, ਮੈਦਾਨ ’ਤੇ ਬੁਲਾਉਣੀ ਪਈ ਐਂਬੁਲੈਂਸ

ਨਵੀਂ ਦਿੱਲੀ— ਦਲੀਪ ਟਰਾਫੀ 2019 ਦੇ ਮੈਚ ਦੇ ਦੌਰਾਨ ਐਤਵਾਰ ਨੂੰ ਕ੍ਰਿਕਟ ਦੇ ਮੈਦਾਨ ’ਤੇ ਇਕ ਦਰਦਰਨਾਕ ਹਾਦਸਾ ਹੋ ਗਿਆ ਹੈ। ਬੈਂਗਲੁਰੂ ਦੇ ਅਲੂਰ ਕ੍ਰਿਕਟ ਗ੍ਰਾਊਂਡ ’ਚ ਖੇਡੇ ਜਾ ਰਹੇ ਮੈਚ ਦੇ ਦੌਰਾਨ ਇੰਡੀਆ ਰੇਡ ਦੇ ਖਿਲਾਫ ਖੇਡ ਰਹੇ ਇੰਡੀਆ ਗ੍ਰੀਨ ਦੇ ਖਿਡਾਰੀ ਪਿ੍ਰਯਮ ਗਰਗ ਦੀ ਗਰਦਨ ’ਤੇ ਗੇਂਦ ਲੱਗਣ ਦੇ ਬਾਅਦ ਐਂਬੁਲੈਂਸ ਬੁਲਾਉਣੀ ਪਈ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। 

ਖਬਰਾਂ ਮੁਤਾਬਕ ਗਰਗ ਨੂੰ ਸੱਟ ਮੈਚ ਦੇ ਚੌਥੇ ਦਿਨ ਐਤਵਾਰ ਨੂੰ ਸਿਲੀ ਪੁਆਇੰਟਸ ’ਚ ਫੀਲਡਿੰਗ ਕਰਦੇ ਹੋਏ ਲੱਗੀ ਜਦੋਂ ਗੇਂਦ ਉਨ੍ਹਾਂ ਦੀ ਗਰਦਨ ’ਤੇ ਲੱਗੀ। ਪਿ੍ਰਯਮ ਗਰਗ ਨੂੰ ਜਦੋਂ ਗੇਂਦ ਲੱਗੀ ਸੀ ਤਾਂ ਉਹ ਹੋਸ਼ ’ਚ ਸਨ ਪਰ ਦਰਦ ਦੀ ਵਜ੍ਹਾ ਨਾਲ ਫੀਜ਼ਿਓ ਨੂੰ ਮੈਦਾਨ ’ਤੇ ਬੁਲਾਉਣਾ ਪਿਆ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇੰਡੀਆ ਰੇਡ ਦੀ ਪਾਰੀ ਦਾ 138ਵਾਂ ਓਵਰ ਸੀ, ਜੋ ਰਾਹੁਲ ਚਾਹਰ ਕਰਾ ਰਹੇ ਸਨ। ਰਾਹੁਲ ਚਾਹਰ ਦੇ ਓਵਰ ਦੀ ਆਖਰੀ ਗੇਂਦ ਨੂੰ ਆਵੇਸ਼ ਖਾਨ ਨੇ ਪੰਚ ਕੀਤਾ ਤਾਂ ਗੇਂਦ ਦੀ ਲਾਈਨ ’ਤੇ ਸਿਲੀ ਪੁਆਇੰਟ ’ਤੇ ਖੜ੍ਹੇ ਪਿ੍ਰਯਮ ਗਰਗ ਆ ਗਏ ਅਤੇ ਉਨ੍ਹਾਂ ਨੂੰ ਗੇਂਦ ਲਗ ਪਈ। ਹਾਲਾਂਕਿ ਪਿ੍ਰਯਮ ਗਰਗ ਦੇ ਹੈਲਮੇਟ ’ਚ ਨੈੱਕ ਗਾਰਡ ਲੱਗਾ ਸੀ, ਇਸ ਵਜ੍ਹਾ ਕਰਕੇ ਸੱਟ ਘੱਟ ਲੱਗੀ ਪਰ ਤੇਜ਼ ਰਫਤਾਰ ਗੇਂਦ ਅਤੇ ਫਿਰ ਪੰਚ ਕਾਫੀ ਤੇਜ਼ ਸੀ।


author

Tarsem Singh

Content Editor

Related News