ਪ੍ਰਿਅਮ ਗਰਗ ਬਣੇ ਮੁਸ਼ਤਾਕ ਅਲੀ ਟਰਾਫ਼ੀ ਲਈ ਉੱਤਰ ਪ੍ਰਦੇਸ਼ ਦੇ ਕਪਤਾਨ

Saturday, Dec 12, 2020 - 12:00 PM (IST)

ਪ੍ਰਿਅਮ ਗਰਗ ਬਣੇ ਮੁਸ਼ਤਾਕ ਅਲੀ ਟਰਾਫ਼ੀ ਲਈ ਉੱਤਰ ਪ੍ਰਦੇਸ਼ ਦੇ ਕਪਤਾਨ

ਲਖਨਊ (ਭਾਸ਼ਾ) : ਬੱਲੇਬਾਜ਼ ਪ੍ਰਿਅਮ ਗਰਗ ਨੂੰ ਸਯਦ ਮੁਸ਼ਤਾਕ ਅਲੀ ਟੀ-20 ਕ੍ਰਿਕਟ ਚੈਂਪੀਅਨਸ਼ਿਪ ਲਈ ਉੱਤਰ ਪ੍ਰਦੇਸ਼ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਕ੍ਰਿਕਟ ਸੰਘ ਦੇ ਮੁੱਖ ਸੰਚਾਨਲ ਅਧਿਕਾਰੀ ਦੀਪਕ ਸ਼ਰਮਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਚੋਣ ਕਮੇਟੀ 20 ਸਾਲ ਦੇ ਬੱਲੇਬਾਜ਼ ਪ੍ਰਿਅਮ ਗਰਗ ਨੂੰ ਆਗਾਮੀ ਸਯਦ ਮੁਸ਼ਾਤਕ ਟੀ-20 ਚੈਂਪੀਅਨਸ਼ਿਪ ਲਈ ਉਤਰ ਪ੍ਰਦੇਸ਼ ਸੀਨੀਅਰ ਟੀਮ ਦਾ ਕਪਤਾਨ ਚੁਣਿਆ ਹੈ।

ਉਨ੍ਹਾਂ ਦੱਸਿਆ ਕਿ ਲੈਗ ਸਪਿਨਰ ਕਰਣ ਸ਼ਰਮਾ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਹਾਲਾਂਕਿ ਬੀ.ਸੀ.ਸੀ.ਆਈ. ਨੇ ਅਜੇ ਸਯਦ ਮੁਸ਼ਤਾਕ ਅਲੀ ਟੀ-20 ਚੈਂਪੀਅਨਸ਼ਿਪ ਦਾ ਕੋਈ ਪ੍ਰੋਗਰਾਮ ਘੋਸ਼ਿਤ ਨਹੀਂ ਕੀਤਾ ਹੈ।


author

cherry

Content Editor

Related News