ਭਾਰਤ ਦੀ ਇਕ ਹੋਰ ਧੀ ਨੇ ਚਮਕਾਇਆ ਦੇਸ਼ ਦਾ ਨਾਮ, ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ ਜਿੱਤਿਆ ਗੋਲਡ ਮੈਡਲ

2021-07-25T12:10:41.373

ਨਵੀਂ ਦਿੱਲੀ : ਵਿਸ਼ਵ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿਚ ਭਾਰਤ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਭਾਰਤ ਦੀ ਮਹਿਲਾ ਪਹਿਲਵਾਨ ਪ੍ਰਿਆ ਮਲਿਕ ਨੇ ਹੰਗਰੀ ਵਿਚ ਆਯੋਜਿਤ ਕੀਤੀ ਜਾ ਰਹੀ ਇਸ ਚੈਂਪੀਅਨਸ਼ਿਪ ਵਿਚ ਔਰਤਾਂ ਦੇ 75 ਕਿਲੋਗ੍ਰਾਮ ਭਾਰ ਵਰਗ ਵਿਚ ਗੋਲਡ ਮੈਡਲ ਆਪਣੇ ਨਾਲ ਕੀਤਾ ਹੈ। ਪ੍ਰਿਆ ਨੇ ਵਰਲਡ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿਚ ਬੇਲਾਰੂਸ ਦੀ ਪਹਿਲਵਾਨ ਨੂੰ 5-0 ਨਾਲ ਹਰਾ ਕੇ ਗੋਲਡ ਮੈਡਲ ਆਪਣੇ ਨਾਮ ਕੀਤਾ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ ’ਚ ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ, ਭਾਰਤ ਨੂੰ ਮਿਲਿਆ ਪਹਿਲਾ ਤਮਗਾ

PunjabKesari

ਪ੍ਰਿਆ 2019 ਵਿਚ ਪੁਣੇ ਵਿਚ ਖੇਲੋ ਇੰਡੀਆ ਵਿਚ ਗੋਲਡ ਮੈਡਲ, 2019 ਵਿਚ ਦਿੱਲੀ ਵਿਚ 17ਵੀਂ ਸਕੂਲ ਗੇਮਜ਼ ਵਿਚ ਗੋਲਡ ਮੈਡਲ ਅਤੇ 2020 ਵਿਚ ਪਟਨਾ ਵਿਚ ਨੈਸ਼ਨਲ ਕੈਡੇਟ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਚੁੱਕੀ ਹੈ। ਪ੍ਰਿਆ ਦੀ ਇਸ ਉਪਲਬੱਧੀ ’ਤ ਹਰਿਆਣਾਂ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ, ‘ਮਹਿਲਾ ਕੁਸ਼ਤੀ ਖਿਡਾਰੀ ਪ੍ਰਿਆ ਮਲਿਕ, ਹਰਿਆਣਾ ਦੀ ਧੀ ਨੂੰ ਹੰਗਰੀ ਦੇ ਬੁਡਾਵੇਸਟ ਵਿਚ ਆਯੋਜਿਤ ਵਿਸ਼ਵ ਕੈਡੇਟ ਰੈਸÇਲੰਗ ਚੈਂਪੀਅਨਸ਼ਿਪ ਵਿਚ ਗੋੋਲਡ ਮੈਡਲ ਜਿੱਤਣ ’ਤੇ ਵਧਾਈ।’

ਇਹ ਵੀ ਪੜ੍ਹੋ: ਮਾਸਕ ਪਾਉਣ ’ਚ ਢਿੱਲ ਦੇਣਾ ਅਮਰੀਕਾ ਨੂੰ ਪਿਆ ਮਹਿੰਗਾ, ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਚੁੱਕੇ ਲੋਕਾਂ ਨੂੰ ਵੀ ਹੋ ਰਿਹੈ ਕੋਰੋਨਾ

ਦੱਸਣਯੋਗ ਹੈ ਕਿ ਟੋਕੀਓ ਓਲੰਪਿਕ 2020 ਵਿਚ ਸ਼ਨੀਵਾਰ ਨੂੰ ਵੇਟਲਿਫਟਰ ਮੀਰਾਬਾਈ ਚਾਨੂ ਨੇ ਇਤਿਹਾਸ ਰੱਚਦੇ ਹੋਏ ਦੇਸ਼ ਨੂੰ ਸਿਲਵਰ ਮੈਡਲ ਦਿਵਾਇਆ ਸੀ।

ਇਹ ਵੀ ਪੜ੍ਹੋ: Tokyo Olympics: ਸਾਨੀਆ ਅਤੇ ਅੰਕਿਤਾ ਦੀ ਜੋੜੀ ਮਹਿਲਾ ਡਬਲਜ਼ ਦੇ ਪਹਿਲੇ ਗੇੜ ’ਚ ਹਾਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor cherry