ਅਦਾਕਾਰਾ ਪ੍ਰਾਚੀ ਸਿੰਘ ਨਾਲ ਇਸ ਕ੍ਰਿਕਟਰ ਦੇ ਅਫੇਅਰ ਦੀਆਂ ਉਡੀਆਂ ਖ਼ਬਰਾਂ, ਫਲਰਟ ਕਰਦੇ ਆਏ ਨਜ਼ਰ (ਤਸਵੀਰਾਂ)

09/09/2020 3:13:10 PM

ਸਪੋਰਟਸ ਡੈਸਕ : ਕ੍ਰਿਕਟ ਅਤੇ ਫ਼ਿਲਮੀ ਦੁਨੀਆ ਦਾ ਸ਼ੁਰੂ ਤੋਂ ਹੀ ਆਪਸ ਵਿਚ ਡੂੰਘਾ ਸਬੰਧ ਰਿਹਾ ਹੈ ਅਤੇ ਕਈ ਖਿਡਾਰੀਆਂ ਨੇ ਅਭੀਨੇਤਰੀਆਂ ਨਾਲ ਵਿਆਹ ਵੀ ਕਰਾਇਆ ਹੈ। ਹੁਣ ਪ੍ਰਿਥਵੀ ਸ਼ਾਅ ਅਤੇ ਅਦਾਕਾਰ ਪ੍ਰਾਚੀ ਸਿੰਘ ਦੇ ਅਫੇਅਰ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦਰਅਸਲ ਦੋਵੇਂ (ਖਿਡਾਰੀ ਅਤੇ ਅਦਾਕਾਰਾ) ਸੋਸ਼ਲ ਮੀਡੀਆ 'ਤੇ ਇਕ-ਦੂਜੇ ਨਾਲ ਫਲਰਟ ਕਰਦੇ ਨਜ਼ਰ ਆਏ, ਜਿਸ ਦੇ ਬਾਅਦ ਇਹ ਅਫਵਾਹਾਂ ਜ਼ੋਰ ਫੜ ਰਹੀਆਂ ਹਨ।  

ਇਹ ਵੀ ਪੜ੍ਹੋ: ਦਰੋਣਾਚਾਰੀਆ ਪੁਰਸਕਾਰ ਜੇਤੂ ਐਥਲੇਟਿਕ ਕੋਚ ਵੀਰੇਂਦਰ ਪੂਨੀਆ ਨੂੰ ਹੋਇਆ ਕੋਰੋਨਾ

PunjabKesari

ਅਦਾਕਾਰਾ ਪ੍ਰਾਚੀ ਸਿੰਘ ਲਗਾਤਾਰ ਖਿਡਾਰੀ ਪ੍ਰਿਥਵੀ ਸ਼ਾਅ ਵੱਲੋਂ ਇੰਸਟਾਗ੍ਰਾਮ 'ਤੇ ਸਾਂਝੀ ਕੀਤੀਆਂ ਗਈਆਂ ਤਸਵੀਰਾਂ 'ਤੇ ਰੀਪਲਾਈ ਕਰ ਰਹੀ ਹੈ। ਹਾਲਾਂਕਿ ਇਸ ਦੌਰਾਨ ਸ਼ਾਅ ਵੀ ਪਿੱਛੇ ਨਹੀਂ ਹਨ ਅਤੇ ਉਹ ਵੀ ਪ੍ਰਾਚੀ ਦੇ ਕੁਮੈਂਟਸ ਦਾ ਜਵਾਬ ਦਿੰਦੇ ਹੋਏ ਅਤੇ ਫਲਰਟ ਕਰਦੇ ਹੋਏ ਵਿਖਾਈ ਦਿੱਤੇ ਹਨ। ਫਿਲਹਾਲ ਦੋਵਾਂ ਵੱਲੋਂ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ:  ਹੋਰ ਸਸਤਾ ਹੋਇਆ ਸੋਨਾ-ਚਾਂਦੀ, ਖ਼ਰੀਦਣ ਦਾ ਹੈ ਚੰਗਾ ਮੌਕਾ

PunjabKesari

ਅਦਾਕਾਰਾ ਦੀ ਗੱਲ ਕਰੀਏ ਤਾਂ ਉਹ ਅਜੇ ਫਿਲਮ ਇੰਡਸਟਰੀ ਵਿਚ ਨਵੀਂ ਹੈ ਅਤੇ ਇਕ ਟੀ.ਵੀ. ਚੈਨਲ 'ਤੇ ਆਉਣ ਵਾਲੇ ਸੀਰੀਅਲ ਉਡਾਣ ਵਿਚ ਭੂਮਿਕਾ ਨਿਭਾ ਰਹੀ ਹੈ। ਉਥੇ ਹੀ ਸ਼ਾਅ ਨੇ 18 ਸਾਲ ਦੀ ਉਮਰ ਵਿਚ ਟੈਸਟ ਵਿਚ ਡੈਬਿਊ ਕੀਤਾ ਸੀ ਅਤੇ ਸੈਂਕੜਾਂ ਲਗਾਉਣ ਵਾਲੇ ਸਭ ਤੋਂ ਨੌਜਵਾਨ ਭਾਰਤੀ ਬਣੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ 2 ਮੈਚਾਂ ਦੀ ਸੀਰੀਜ ਵਿਚ 237 ਦੌੜਾਂ ਆਪਣੇ ਨਾਮ ਕੀਤੀਆਂ ਸਨ। ਫਿਲਹਾਲ ਇਹ ਨੌਜਵਾਨ ਖਿਡਾਰੀ ਆਈ.ਪੀ.ਐਲ ਦਾ ਹਿੱਸਾ ਹੈ ਅਤੇ ਅਭਿਆਸ ਕਰ ਰਿਹਾ ਹੈ।

ਇਹ ਵੀ ਪੜ੍ਹੋ:  WHO ਨੇ ਦੱਸਿਆ ਚੀਨ ਨੇ ਕੋਰੋਨਾ ਵਾਇਰਸ 'ਤੇ ਕਿਵੇਂ ਪ੍ਰਾਪਤ ਕੀਤੀ 'ਜਿੱਤ'

PunjabKesari

PunjabKesari

PunjabKesari

PunjabKesari

PunjabKesari


cherry

Content Editor

Related News