ਪ੍ਰਿਥਵੀ ਸ਼ਾਹ ਅਤੇ ਮਯੰਕ ਨੇ ਆਪਣੇ ਡੈਬਿਊ ਮੈਚ 'ਚ ਓਪਨਿੰਗ ਕਰ ਬਣਾਇਆ ਇਹ ਰਿਕਾਰਡ

02/05/2020 9:16:48 AM

ਸਪੋਰਟਸ ਡੈਸਕ—ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਵਨ ਡੇ ਮੈਚ ਹੈਮਿਲਟਨ ਸੇਡਾਨ ਪਾਰਕ 'ਚ ਖੇਡਿਆ ਜਾ ਰਿਹਾ ਹੈ। ਜਿੱਥੇ ਕੀਵੀ ਟੀਮ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਫੈਸਲਾ ਕੀਤਾ। ਕੇਨ ਵਿਲੀਅਮਸਨ ਜ਼ਖਮੀ ਹੋਣ ਕਰਕੇ ਇਸ ਸੀਰੀਜ਼ ਦੇ ਪਹਿਲੇ ਦੋ ਮੈਚਾਂ 'ਚ ਨਹੀਂ ਖੇਡ ਰਹੇ ਹਨ। ਭਾਰਤ ਲਈ ਇਸ ਮੈਚ 'ਚ ਪ੍ਰਿਥਵੀ ਸ਼ਾਹ ਅਤੇ ਮਯੰਕ ਅਗਰਵਾਲ ਆਪਣਾ ਵਨ-ਡੇ ਕ੍ਰਿਕਟ 'ਚ ਡੈਬਿਊ ਕਰ ਰਹੇ ਹਨ। ਇਨ੍ਹਾਂ ਦੋਵਾਂ ਨੇ ਆਪਣੇ ਡੈਬਿਊ ਵਨ-ਡੇ ਮੈਚ 'ਚ ਓਪਨਿੰਗ ਦੇ ਨਾਲ ਹੀ ਇਕ ਖਾਸ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ ਹੈ। ਇਹ ਭਾਰਤ ਦੇ ਵਨ-ਡੇ ਇਤਿਹਾਸ 'ਚ ਚੌਥੀ ਵਾਰ ਹੈ ਜਦ ਦੋ ਓਪਨਰਜ਼ ਆਪਣੇ ਡੈਬਿਊ ਮੈਚ 'ਚ ਹੀ ਓਪਨਿੰਗ ਕਰ ਰਹੇ ਹਨ। 
PunjabKesari
ਇਸ ਤੋਂ ਪਹਿਲਾਂ 2016 'ਚ ਕੇ. ਐੱਲ. ਰਾਹੁਲ ਅਤੇ ਕਰੁਣ ਨਾਇਰ ਨੇ ਜ਼ਿੰਬਾਬਵੇ ਖਿਲਾਫ ਆਪਣੇ ਡੈਬਿਊ ਮੈਚ 'ਚ ਟੀਮ ਇੰਡੀਆ ਲਈ ਪਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਪਹਿਲਾਂ ਸੁਨੀਲ ਗਵਾਸਕਰ ਅਤੇ ਸੁਧੀਰ ਨਾਇਕ (1974) ਨੇ ਇੰਗਲੈਂਡ ਖਿਲਾਫ, ਜਦ ਕਿ ਪਾਰਥਸਾਰਥੀ ਸ਼ਰਮਾ ਅਤੇ ਦਲੀਪ ਵੇਂਗਸਰਕਰ (1976) ਨੇ ਨਿਊਜ਼ੀਲੈਂਡ ਖਿਲਾਫ ਇਹ ਉਪਲਬੱਧੀ ਹਾਸਲ ਕੀਤੀ ਸੀ। 

ਆਪਣੇ ਵਨ-ਡੇ ਡੈਬਿਊ 'ਚ ਭਾਰਤ ਲਈ ਓਪਨਿੰਗ ਕਰਨ ਵਾਲੇ ਦੋਵੇਂ ਓਪਨਰ
ਪਾਰਥਸਾਰਥੀ ਸ਼ਰਮਾ ਅਤੇ ਦਲੀਪ ਵੇਂਗਸਰਕਰ ਬਨਾਮ ਨਿਊਜ਼ੀਲੈਂਡ, ਕ੍ਰਾਇਸਟਚਰਚ, 1976
ਕੇ. ਐੱਲ. ਰਾਹੁਲ ਅਤੇ ਕਰੁਣ ਨਾਇਰ ਬਨਾਮ ਜ਼ਿੰਬਾਬਵੇ, ਹਰਾਰੇ, 2016
ਮਯੰਕ ਅਗਰਵਾਲ ਅਤੇ ਪ੍ਰਿਥਵੀ ਸ਼ਾਹ ਬਨਾਮ ਨਿਊਜ਼ੀਲੈਂਡ, ਹੈਮਿਲਟਨ, 2020*


ਪ੍ਰਿਥਵੀ ਸ਼ਾਹ ਨੇ ਆਪਣੇ ਡੈਬਿਊ ਟੈਸਟ 'ਚ ਲਾਇਆ ਸੀ ਸੈਂਕੜਾ
ਵੈਸਟਇੰਡੀਜ਼ ਖਿਲਾਫ ਟੈਸਟ ' ਡੈਬਿਊ ਕਰਦੇ ਹੋਏ ਆਪਣੇ ਪਹਿਲੇ ਹੀ ਮੈਚ 'ਚ ਸੈਂਕੜਾ ਲਾਇਆ ਸੀ। ਇਸ ਤੋਂ ਪਹਿਲਾਂ ਉਸ ਨੇ 2 ਟੈਸਟ 'ਚ 237 ਦੌੜਾਂ ਬਣਾਈਆਂ ਸਨ, ਜਿਸ 'ਚ ਇਕ ਸੈਂਕੜਾ ਅਤੇ ਇਕ ਅਰਧ ਸੈਂਕੜਾ ਸ਼ਾਮਲ ਹੈ। ਉਹ ਦਸੰਬਰ 2018 'ਚ ਆਸਟਰੇਲੀਆ ਦੌਰੇ 'ਤੇ ਜ਼ਖਮੀ ਹੋਣ ਤੋਂ ਬਾਅਦ ਤਕਰੀਬਨ 15 ਮਹੀਨਿਆਂ ਬਾਅਦ ਭਾਰਤ ਲਈ ਆਪਣਾ ਪਹਿਲਾ ਮੈਚ ਖੇਡ ਰਿਹਾ ਹੈ।

ਉਥੇ ਹੀ 28 ਸਾਲਾਂ ਦਾ ਮਯੰਕ ਅਗਰਵਾਲ ਨੇ ਦਸੰਬਰ 2018 'ਚ ਆਸਟਰੇਲੀਆ ਖਿਲਾਫ ਆਪਣਾ ਟੈਸਟ ਡੈਬਿਊ ਕੀਤਾ ਸੀ। ਆਪਣੇ ਵਨ-ਡੇ ਡੈਬਿਊ ਤੋਂ ਪਹਿਲਾਂ ਉਸ ਨੇ ਆਪਣੇ 9 ਟੈਸਟ 'ਚ 3 ਸੈਂਕੜੇ ਅਤੇ 3 ਅਰਧ ਸੈਂਕੜੇ ਦੀ ਮਦਦ ਨਾਲ 872 ਦੌੜਾਂ ਬਣਾਈਆਂ ਸਨ।


Related News