ਕੀ ਧਵਨ ਦੀ ਕੁਰਬਾਨੀ ਦੇ ਕੇ ਪ੍ਰਿਥਵੀ ਸ਼ਾਅ ਨੂੰ ਦਿੱਤਾ ਜਾਵੇਗਾ ਵਨ ਡੇ ਟੀਮ ''ਚ ਮੌਕਾ

10/17/2018 2:04:30 PM

ਨਵੀਂ ਦਿੱਲੀ— ਵੈਸਟਇੰਡੀਜ਼ ਖਿਲਾਫ ਸੀਰੀਜ਼ 'ਚ ਆਪਣੇ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕਰਨ ਵਾਲੇ ਪ੍ਰਿਥਵੀ ਸ਼ਾਅ ਲਈ ਭਾਰਤ ਦੀ ਵਨ ਡੇ ਟੀਮ 'ਚ ਵੀ ਓਪਨਿੰਗ ਦੇ ਦਰਵਾਜੇ ਖੁਲੇ ਸਕਦੇ ਹਨ। ਉਨ੍ਹਾਂ ਦਾ ਇਹ ਮੌਕਾ ਕੈਰੇਬਿਆਈ ਟੀਮ ਖਿਲਾਫ ਹੀ ਮੌਜੂਦਾ ਸੀਰੀਜ਼ 'ਚ ਦਿੱਤਾ ਜਾ ਸਕਦਾ ਹੈ, ਇਹ ਦਾਅਵਾ ਕੀਤਾ ਗਿਆ ਹੈ ਕਿ ਇੰਡੀਅਨ ਐਕਸਪ੍ਰੈੱਸ ਦੀ ਇਕ ਰਿਪੋਰਟ 'ਚ।

ਖਬਰ ਮੁਤਾਬਕ , ਟੈਸਟ ਕ੍ਰਿਕਟ 'ਚ ਸ਼ਾਨਦਾਰ ਆਗਾਜ਼ ਤੋਂ ਬਾਅਦ ਹੁਣ ਬੋਰਡ ਦੇ ਅੰਤਰ ਪ੍ਰਿਥਵੀ ਸ਼ਾਅ ਨੂੰ ਵਨ ਡੇ ਕ੍ਰਿਕਟ 'ਚ ਵੀ ਅਜਮਾਉਣ ਦੀ ਚਰਚਾ ਚੱਲ ਰਹੀ ਹੈ, ਪਰ ਸਵਾਲ ਹੈ ਕਿ ਟੈਸਟ ਟੀਮ 'ਚ ਤਾਂ ਓਪਨਿੰਗ ਸਲਾਟ 'ਚ ਪ੍ਰਿਥਵੀ ਨੂੰ ਅਜਮਾਉਣ ਦੀ ਗੁੰਜਾਇਸ਼ ਸੀ ਪਰ ਵਨ ਡੇ 'ਚ ਤਾਂ ਰੋਹਿਤ-ਧਵਨ ਦੀ ਜੋੜੀ ਸੁਪਰ ਲੀਗ 'ਚ ਹੈ। ਤਾਂ ਪ੍ਰਿਥਵੀ ਨੂੰ ਕਿਸ ਬੱਲੇਬਾਜ਼ ਦੀ ਜਗ੍ਹਾ ਵਨ ਡੇ 'ਚ ਡੈਬਿਊ ਕਰਨ ਦਾ ਮੌਕਾ ਮਿਲੇਗਾ?

ਇਸ ਸਵਾਲ ਦੇ ਜਵਾਬ 'ਚ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੈਰੇਬਿਆਈ ਟੀਮ ਖਿਲਾਫ ਅਜੇ ਪਹਿਲੇ ਦੋ ਮੁਕਾਬਲਿਆਂ ਲਈ ਟੀਮ ਇੰਡੀਆ ਦਾ ਐਲਾਨ ਕੀਤਾ ਗਿਆ ਹੈ, ਅਜਿਹੇ 'ਚ ਸੰਭਾਵਨਾ ਹੈ ਕਿ ਸ਼ਿਖਰ ਧਵਨ ਨੂੰ ਬਾਕੀ ਦੇ ਤਿੰਨ ਮੈਚਾਂ 'ਚ ਆਰਾਮ ਦੇ ਕੇ ਪ੍ਰਿਥਵੀ ਸ਼ਾਅ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਖਬਰ ਮੁਤਾਬਕ ਅਜਿਹਾ ਕਰਨ ਦੇ ਨਾਲ ਹੀ ਚੋਣਕਾਰ 2019 ਵਰਲਡ ਕੱਪ ਤੱਕ ਆਪਣੇ ਮੁੱਖ ਖਿਡਾਰੀਆਂ ਨੂੰ ਆਰਾਮ ਦੇਣ ਦੀ ਰਣਨੀਤੀ 'ਤੇ ਵੀ ਅਮਲ ਕਰ ਲੈਣਗੇ ਅਤੇ ਪ੍ਰਿਥਵੀ ਦੇ ਰੁਪ 'ਚ ਇਕ ਆਪਸ਼ਨ ਵੀ ਤਿਆਰ ਹੋ ਸਕਦਾ ਹੈ।


Related News