ਡੋਪਿੰਗ ਕਾਰਨ ਕ੍ਰਿਕਟ ਤੋਂ ਦੂਰ ਰਹੇ ਪ੍ਰਿਥਵੀ ਸ਼ਾਅ ਦੀ ਵਾਪਸੀ ਦੀ ਤਾਰੀਖ ਆਈ ਸਾਹਮਣੇ

Friday, Nov 08, 2019 - 04:09 PM (IST)

ਡੋਪਿੰਗ ਕਾਰਨ ਕ੍ਰਿਕਟ ਤੋਂ ਦੂਰ ਰਹੇ ਪ੍ਰਿਥਵੀ ਸ਼ਾਅ ਦੀ ਵਾਪਸੀ ਦੀ ਤਾਰੀਖ ਆਈ ਸਾਹਮਣੇ

ਨਵੀਂ ਦਿੱਲੀ— ਟੀਮ ਇੰਡੀਆ ਨੂੰ 2018 ਦਾ ਅੰਡਰ-19 ਕ੍ਰਿਕਟ ਵਰਲਡ ਕੱਪ ਦਿਵਾਉਣ ਵਾਲੇ ਪ੍ਰਿਥਵੀ ਸ਼ਾਅ ਦੀ ਬੈਨ ਦੇ ਬਾਅਦ ਛੇਤੀ ਹੀ ਵਾਪਸੀ  ਹੋਵੇਗੀ। ਦਰਅਸਲ ਪ੍ਰਿਥਵੀ 'ਤੇ ਡੋਪਿੰਗ ਨਿਯਮ ਦੀ ਉਲੰਘਣਾ ਦੇ ਚਲਦੇ 8 ਮਹੀਨਿਆਂ ਦਾ ਬੈਨ ਲੱਗਾ ਸੀ। ਹੁਣ ਇਹ ਬੈਨ 15 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਤਾਂ ਅਜਿਹੇ 'ਚ 16 ਨਵੰਬਰ ਨੂੰ ਸਈਅਦ ਮੁਸ਼ਤਾਕ ਅਲੀ ਟਰਾਫੀ ਲਈ ਐਲਾਨੀ ਜਾਣ ਵਾਲੀ ਟੀਮ 'ਚ ਉਨ੍ਹਾਂ ਦੀ ਜਗ੍ਹਾ ਬਣ ਸਕਦੀ ਹੈ। ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਦੀ ਚੋਣ ਕਮੇਟੀ ਦੇ ਚੇਅਰਮੈਨ ਮਿਲਿੰਦ ਰੇਗੇ ਦਾ ਕਹਿਣਾ ਹੈ ਕਿ ਪ੍ਰਿਥਵੀ ਸ਼ਾਅ 'ਤੇ ਟੀਮ ਮੀਟਿੰਗ 'ਤੇ ਜ਼ਰੂਰ ਗੱਲ ਹੋਵੇਗੀ।
PunjabKesari
ਰੇਗੇ ਨੇ ਕਿਹਾ, ''ਪ੍ਰਿਥਵੀ ਸ਼ਾਅ ਚੰਗੇ ਪਲੇਅਰ ਹਨ। ਮੈਂ ਵਾਅਦਾ ਨਹੀਂ ਕਰ ਸਕਦਾ ਪਰ ਉਨ੍ਹਾਂ ਦੀ ਚੋਣ 'ਤੇ ਗੱਲ ਜ਼ਰੂਰ ਹੋਵੇਗੀ। ਉਹ ਇਕ ਹੁਨਰਮੰਦ ਬੱਲੇਬਾਜ਼ ਹਨ। ਉਨ੍ਹਾਂ ਨੇ ਪਿਛਲੇ ਇਕ-ਡੇਢ ਸਾਲ 'ਚ ਮੁੰਬਈ ਲਈ ਕਾਫੀ ਦੌੜਾਂ ਬਣਾਈਆਂ ਹਨ। ਇਸ ਲਈ ਅਗਲੀ ਗੱਲ ਮੀਟਿੰਗ 'ਚ ਹੋਵੇਗੀ। ਜ਼ਿਕਰਯੋਗ ਹੈ ਕਿ ਮੁੰਬਈ ਨੇ ਸਈਅਦ ਮੁਸ਼ਤਾਕ ਟਰਾਫੀ ਦੇ ਤਿੰਨ ਹੀ ਮੈਚਾਂ ਲਈ ਆਪਣੀ ਟੀਮ ਦਾ ਐਲਾਨ ਕੀਤਾ ਹੈ। ਦਰਅਸਲ ਮੁੰਬਈ ਦੇ ਤਿੰਨ ਅਹਿਮ ਖਿਡਾਰੀ ਸ਼੍ਰੇਅਸ ਅਈਅਰ, ਸ਼ਾਰਦੁਲ ਠਾਕੁਰ ਅਤੇ ਸ਼ਿਵਮ ਦੁਬੇ ਅਜੇ ਟੀਮ ਇੰਡੀਆ ਲਈ ਖੇਡ ਰਹੇ ਹਨ। ਤਿੰਨ ਮੈਚਾਂ ਦੇ ਬਾਅਦ ਪ੍ਰਿਥਵੀ ਸ਼ਾਅ ਵੀ ਟੀਮ 'ਚ ਸਿਲੈਕਟ ਹੋ ਸਕਦੇ ਹਨ।


author

Tarsem Singh

Content Editor

Related News