ਪ੍ਰਿਥਵੀ ਜਦੋਂ ਦੌੜਾਂ ਨਹੀਂ ਬਣਾ ਰਿਹਾ ਹੁੰਦਾ ਤਦ ਨੈੱਟ ’ਤੇ ਬੱਲੇਬਾਜ਼ੀ ਨਹੀਂ ਕਰਦਾ : ਪੋਂਟਿੰਗ

Tuesday, Apr 06, 2021 - 12:50 AM (IST)

ਪ੍ਰਿਥਵੀ ਜਦੋਂ ਦੌੜਾਂ ਨਹੀਂ ਬਣਾ ਰਿਹਾ ਹੁੰਦਾ ਤਦ ਨੈੱਟ ’ਤੇ ਬੱਲੇਬਾਜ਼ੀ ਨਹੀਂ ਕਰਦਾ : ਪੋਂਟਿੰਗ

ਮੁੰਬਈ– ਦਿੱਲੀ ਕੈਪੀਟਲਸ ਦੇ ਮੁੱਖ ਕੋਚ ਰਿਕੀ ਪੋਂਟਿੰਗ ਨੇ ਖੁਲਾਸਾ ਕੀਤਾ ਹੈ ਕਿ ਆਈ. ਪੀ. ਐੱਲ. ਦੇ ਪਿਛਲੇ ਸੈਸ਼ਨ ਵਿਚ ਜਦੋਂ ਪ੍ਰਿਥਵੀ ਸ਼ਾਹ ਖਰਾਬ ਦੌਰ ਵਿਚੋਂ ਲੰਘ ਰਿਹਾ ਸੀ ਤਾਂ ਉਸ ਨੇ ਨੈੱਟ ’ਤੇ ਬੱਲੇਬਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪੋਂਟਿੰਗ ਨੇ ਨਾਲ ਹੀ ਉਮੀਦ ਜਤਾਈ ਕਿ ਇਸ ਪ੍ਰਤਿਭਾਸ਼ਾਲੀ ਬੱਲੇਬਾਜ਼ ਨੇ ਆਗਾਮੀ ਪ੍ਰਤੀਯੋਗਿਤਾ ਤੋਂ ਪਹਿਲਾਂ ਬਿਹਤਰੀ ਲਈ ਆਪਣੀਆਂ ਟ੍ਰੇਨਿੰਗ ਆਦਤਾਂ ਵਿਚ ਸੁਧਾਰ ਕੀਤਾ ਹੋਵੇਗਾ।

ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਦੋ-ਪੱਖੀ ਸਬੰਧਾਂ ਦੀ ਬਹਾਲੀ ਚਾਹੁੰਦੈ ਪਾਕਿ ਹਾਕੀ ਮਹਾਸੰਘ

PunjabKesari
ਆਸਟਰੇਲੀਆ ਨੇ ਸਾਬਕਾ ਕਪਤਾਨ ਪੋਂਟਿੰਗ ਦਿੱਲੀ ਕੈਪੀਟਲਸ ਵਿਚ ਪਿਛਲੇ ਦੋ ਸੈਸ਼ਨਾਂ ਤੋਂ 21 ਸਾਲ ਦੇ ਪ੍ਰਿਥਵੀ ਸ਼ਾਹ ਦੇ ਨਾਲ ਕੰਮ ਕਰ ਰਿਹਾ ਹੈ। ਉਸ ਨੇ ਯਾਦ ਕੀਤਾ ਕਿ ਪਿਛਲੇ ਸੈਸ਼ਨ ਵਿਚ ਦੋ ਅਰਧ ਸੈਂਕੜੇ ਲਾਉਣ ਤੋਂ ਬਾਅਦ ਪ੍ਰਿਥਵੀ ਜਦੋਂ ਖਰਾਬ ਦੌਰ ਵਿਚੋਂ ਲੰਘ ਰਿਹਾ ਸੀ ਤਾਂ ਉਸ ਨੇ ਨੈੱਟ ’ਤੇ ਬੱਲੇਬਾਜ਼ੀ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਸੀ। ਚੇਨਈ 'ਚ 9 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਆਗਾਮੀ ਟੂਰਨਾਮੈਂਟ ਤੋਂ ਪਹਿਲਾਂ ਪੋਂਟਿੰਗ ਨੇ ਕਿਹਾ ਕਿ ਪਿਛਲੇ ਸਾਲ ਆਪਣੇ ਬੱਲੇਬਾਜ਼ੀ ਨੂੰ ਲੈ ਕੇ ਉਸ ਦਾ ਦਿਲਚਸਪ ਸਿਧਾਂਤ ਸੀ, ਜਦੋ ਉਹ ਦੌੜਾਂ ਨਹੀਂ ਬਣਾ ਰਹੇ ਹੁੰਦੇ ਤਂ ਉਹ ਬੱਲੇਬਾਜ਼ੀ ਨਹੀਂ ਕਰੇਗੇ ਤੇ ਜਦੋ ਦੌੜਾਂ ਬਣਾ ਰਿਹਾ ਹੁੰਦਾ ਹੈ ਤਾਂ ਹਮੇਸ਼ਾ ਬੱਲੇਬਾਜ਼ੀ ਕਰਨਾ ਚਾਹੁੰਦਾ ਹੈ।

ਇਹ ਖ਼ਬਰ ਪੜ੍ਹੋ- ਫਖਰ ਜ਼ਮਾਨ ਰਨ ਆਊਟ ਮਾਮਲਾ : MCC ਨੇ ਅੰਪਾਇਰਾਂ ’ਤੇ ਛੱਡਿਆ ਫੈਸਲਾ

PunjabKesari
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News