ਸ਼੍ਰੀਲੰਕਾ ਖ਼ਿਲਾਫ਼ ਖੇਡਣਗੇ ਸ਼ਾਹ ਤੇ ਪਡੀਕੱਲ, ਨਹੀਂ ਜਾਣਗੇ ਇੰਗਲੈਂਡ

Thursday, Jul 08, 2021 - 08:55 PM (IST)

ਸ਼੍ਰੀਲੰਕਾ ਖ਼ਿਲਾਫ਼ ਖੇਡਣਗੇ ਸ਼ਾਹ ਤੇ ਪਡੀਕੱਲ, ਨਹੀਂ ਜਾਣਗੇ ਇੰਗਲੈਂਡ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਅਜੇ ਸੱਟ ਦਾ ਸ਼ਿਕਾਰ ਸ਼ੁਭਮਨ ਗਿੱਲ ਦੀ ਜਗ੍ਹਾ ਭਰਨ ਲਈ ਪ੍ਰਿਥਵੀ ਸ਼ਾਹ ਤੇ ਦੇਵਦੱਤ ਪਡੀਕੱਲ ਨੂੰ ਇੰਗਲੈਂਡ ਨਹੀਂ ਭੇਜੇਗਾ। ਭਾਰਤੀ ਟੀਮ ਪ੍ਰਬੰਧਨ ਨੇ 28 ਜੂਨ ਤੋਂ ਆਪਣੇ ਪ੍ਰਸ਼ਾਸਨਿਕ ਮੈਨੇਜਰ ਗਿਰੀਸ਼ ਡੋਂਗ੍ਰੇ ਰਾਹੀਂ ਇਨ੍ਹਾਂ ਦੋਹਾਂ ਸਲਾਮੀ ਬੱਲੇਬਾਜ਼ਾਂ ਨੂੰ ਭੇਜਣ ਲਈ ਕਿਹਾ ਸੀ। ਚੋਣ ਕਮੇਟੀ ਦੇ ਪ੍ਰਧਾਨ ਚੇਤਨ ਸ਼ਰਮਾ ਨੇ ਹਾਲਾਂਕਿ ਦੋ ਦਿਨ ਪਹਿਲਾਂ ਤਕ ਇਸ ਮੇਲ ਦਾ ਅਧਿਕਾਰਤ ਜਵਾਬ ਨਹੀਂ ਦਿੱਤਾ ਸੀ। ਚੋਣ ਕਮੇਟੀ ਕਿਸੇ ਹੋਰ ਬੱਲੇਬਾਜ਼ ਨੂੰ ਇੰਗਲੈਂਡ ਭੇਜਣ ਦੇ ਮੂਡ ’ਚ ਨਹੀਂ ਹੈ ਕਿਉਂਕਿ ਚਾਰੇ ਸਲਾਮੀ ਬੱਲੇਬਾਜ਼ ਪਹਿਲਾਂ ਹੀ ਟੀਮ ’ਚ ਹਨ।

PunjabKesariਬੀ. ਸੀ. ਸੀ. ਆਈ. ਦੇ ਸੂਤਰਾਂ ਨੇ ਗੁਪਤਤਾ ਦੀ ਸ਼ਰਤ ’ਤੇ ਕਿਹਾ ਕਿ ਪ੍ਰਿਥਵੀ ਸ਼੍ਰੀਲੰਕਾ ’ਚ ਹੀ ਰਹੇਗਾ ਤੇ 26 ਜੁਲਾਈ ਤਕ ਸੀਮਿਤ ਓਵਰਾਂ ਦੇ ਮੈਚਾਂ ’ਚ ਖੇਡੇਗਾ। ਉਸ ਦੀ ਚੋਣ ਕੀਤੀ ਗਈ ਹੈ ਤੇ ਉਸ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀਲੰਕਾ ਸੀਰੀਜ਼ ਖ਼ਤਮ  ਹੋਣ ਦੇ ਬਾਅਦ ਸੰਭਾਵਨਾਵਾਂ ਦੀ ਭਾਲ ਕੀਤੀ ਜਾਵੇਗੀ। ਇਸ ਸਮੇਂ ਅਜਿਹਾ ਕੁਝ ਨਹੀਂ ਹੈ। ਟੀਮ ਪ੍ਰਬੰਧਨ ਇਸ ਲਈ ਦੋ ਸਲਾਮੀ ਬੱਲੇਬਾਜ਼ਾਂ ਨੂੰ ਚਾਹੁੰਦਾ ਹੈ ਕਿਉਂਕਿ ਇਹ ਅਭਿਮਨਿਊ ਈਸ਼ਵਰਨ ਦੀ ਤਕਨੀਕ ਤੋਂ ਪ੍ਰਭਾਵਿਤ ਨਹੀਂ ਹੈ। ਰਿਪੋਰਟਸ ਮੁਤਾਬਕ ਉਹ ਟੀਮ ਦੇ ਥ੍ਰੋਡਾਊਨ ਮਾਹਰ ਰਾਘਵੇਂਦਰ ਦਾ ਸਾਹਮਣਾ ਕਰਨ ’ਚ ਵੀ ਖ਼ੁਦ ਨੂੰ ਸਹਿਜ ਨਹੀਂ ਪਾਉਂਦੇ।


author

Tarsem Singh

Content Editor

Related News