ਵਿਕਟਾਂ ਦੇ ਪਿੱਛੇ ਧੋਨੀ ਦੀ ਜਗ੍ਹਾ ਲੈਣ ਦਾ ਦਬਾਅ ਬਹੁਤ ਜ਼ਿਆਦਾ : ਰਾਹੁਲ

04/28/2020 10:58:12 AM

ਮੁੰਬਈ : ਪਿਛਲੇ ਕੁਝ ਸਮੇਂ ਤੋਂ ਭਾਰਤ ਦੇ ਲਈ ਸੀਮਤ ਓਵਰਾਂ ਦੀ ਕ੍ਰਿਕਟ 'ਚ ਵਿਕਟਕੀਪਰ ਦੀ ਭੂਮਿਕਾ ਨਿਭਾ ਰਹੇ ਕੇ. ਐੱਲ. ਰਾਹੁਲ ਨੇ ਕਿਹਾ ਕਿ ਵਿਕਟਾਂ ਦੇ ਪਿੱਛੇ ਦਿੱਗਜ ਮਹਿੰਦਰ ਸਿੰਘ ਧੋਨੀ ਦੀ ਜਗ੍ਹਾ ਲੈਣ ਦਾ ਬਹੁਤ ਜ਼ਿਆਦਾ ਦਬਾਅ ਰਹਿੰਦਾ ਹੈ ਕਿਉਂਕਿ ਪ੍ਰਸ਼ੰਸਕਾਂ ਨੂੰ ਤੁਹਾਡੇ ਤੋਂ ਕਾਫੀ ਉਮੀਦਾਂ ਹੁੰਦੀਆਂ ਹਨ। ਧੋਨੀਨੇ 2014 'ਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਅਤੇ ਪਿਛਲੇ ਸਾਲ ਇੰਗਲੈਂਡ 'ਚ ਖੇਡੇ ਗਏ ਵਿਸ਼ਵ ਕੱਪ ਸੈਮੀਫਾੀਨਲ ਤੋਂ ਬਾਅਦ ਉਨ੍ਹਾਂ ਨੇ ਸੀਮਤ ਦੀ ਕ੍ਰਿਕਟ ਵੀ ਨਹੀਂ ਖੇਡੀ ਹੈ। ਰਾਹੁਲ ਨੇ ਇਸ ਸਾਲ ਜਨਵਰੀ 'ਚ ਆਸਟਰੇਲੀਆ ਖਿਲਾਫ ਸੀਮਤ ਓਵਰਾਂ ਦੀ ਲੜੀ 'ਚ ਵਿਕਟਕੀਪਰ ਦੀ ਭੂਮਿਕਾ ਨਿਭਾਈ ਅਤੇ ਨਿਊਜ਼ੀਲੈਂਡ ਦੌਰੇ ਦੌਰਾਨ ਵੀ ਉਸ ਨੇ ਇਹ ਜ਼ਿੰਮੇਵਾਰੀ ਸੰਭਾਲੀ। ਰਾਹੁਲ ਨੇ ਸਟਾਰ ਸਪੋਰਟਸ ਦੇ ਪ੍ਰੋਗਰਾਮ, ''ਕ੍ਰਿਕਟ ਕਨੈਕਟਿਡ ਵਿਚ ਕਿਹਾ ਕਿ ਜਦੋਂ ਮੈਂ ਭਾਰਤ ਵੱਲੋਂ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਨਿਭਾ ਰਿਹਾ ਸੀ ਤਾਂ ਨਰਵਸ ਸੀ ਕਿਉਂਕਿ ਦਰਸ਼ਕਾਂ ਕਾਰਨ ਤੁਹਾਡੇ 'ਤੇ ਦਬਾਅ ਰਹਿੰਦਾ ਹੈ ਪਰ ਤੁਸੀਂ ਚੁੱਕ ਜਾਂਦੇ ਹੋ ਤਾਂ ਲੋਕ ਸੋਚਦੇ ਹਨ ਕਿ ਤੁਸੀਂ ਮਹਿੰਦਰ ਸਿੰਘ ਧੋਨੀ ਦੀ ਥਾਂ ਨਹੀਂ ਲੈ ਸਕਦੇ।''

PunjabKesari

ਹੁਣ ਤਕ 32 ਵਨ ਡੇ ਅਤੇ 42 ਟੀ-20 ਕੌਮਾਂਤਰੀ ਮੈਚ ਖੇਡ ਚੁੱਕੇ ਰਾਹੁਲ ਨੇ ਰਣਜੀ ਟੀਮ ਕਰਨਾਟਕ ਵੱਲੋਂ ਪਹਿਲਾਂ ਵੀ ਇਹ ਭੂਮਿਕਾ ਨਿਭਾ ਚੁੱਕੇ ਰਾਹੁਲ ਨੇ ਕਿਹਾ ਕਿ ਵਿਕਟਕੀਪਿੰਗ ਉਸ ਲਈ ਨਵਾਂ ਕੰਮ ਨਹੀਂ ਹੈ ਕਿਉਂਕਿ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੌਰਾਨ ਅਤੇ ਆਪਣੀ ਰਣਜੀ ਟੀਮ ਕਰਨਾਟਕ ਵੱਲੋਂ ਪਹਿਲਾਂ ਵੀ ਇਹ ਭੂਮਿਕਾ ਨਿਭਾ ਚੁੱਕੇ ਹਨ। ਉਸ ਨੇ ਕਿਹਾ ਕਿ ਜੋ ਲੋਕ ਕ੍ਰਿਕਟ 'ਤੇ ਨਜ਼ਰ ਰੱਖਦੇ ਹਨ ਉਹ ਜਾਣਦੇ ਹਨ ਕਿ ਮੈਂ ਲੰਬੇ ਸਮੇਂ ਤਕ ਵਿਕਟਕੀਪਿੰਗ ਤੋਂ ਦੂਰ ਨਹੀਂ ਰਿਹਾ ਕਿਉਂਕਿ ਮੈਂ ਆਈ. ਪੀ. ਐੱਲ. ਅਤੇ ਜਦੋਂ ਵੀ ਕਰਨਾਟਕ ਵੱਲੋਂ ਖੇਡਿਆ ਜਦੋਂ ਵਿਕਟ ਦੇ ਪਿੱਛੇ ਵੀ ਸੰਭਾਲੀ। ਰਾਹੁਲ ਨੇ ਕਿਹਾ ਕਿ ਮੈਂ ਹਮੇਸ਼ਾ ਵਿਕਟਕੀਪਿੰਗ ਦੇ ਸੰਪਰਕ ਵਿਚ ਰਹਿੰਦਾ ਹਾਂ ਪਰ ਮੈਂ ਅਜਿਹਾ ਇਨਸਾਨ ਵੀ ਹਾਂ ਜੋ ਟੀਮ ਦੀ ਲੋੜ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਨਿਭਾਉਣ ਲਈ ਤਿਆਰ ਰਹਿੰਦਾ ਹਾਂ।


Ranjit

Content Editor

Related News