ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀ ਟੀਮ ਇੰਡੀਆ ਨੂੰ ਵਧਾਈ

Tuesday, Jan 08, 2019 - 12:13 AM (IST)

ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀ ਟੀਮ ਇੰਡੀਆ ਨੂੰ ਵਧਾਈ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੀ 71 ਸਾਲਾ ਬਾਅਦਾ ਆਸਟਰੇਲੀਆ 'ਤੇ ਉਸੇ ਦੀ ਧਰਤੀ 'ਤੇ ਟੈਸਟ ਸੀਰੀਜ਼ ਦੀ ਜਿੱਤ ਤੇ ਵਧਾਈ ਦਿੰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਕੇ ਕਿਹਾ ''ਵਿਰਾਟ ਕੋਹਲੀ ਤੇ ਭਾਰਤੀ ਟੀਮ ਨੂੰ ਆਸਟਰੇਲੀਆਈ ਧਰਤੀ 'ਤੇ ਪਹਿਲੀ ਵਾਰ ਮਿਲੀ ਜਿੱਤ ਲਈ ਵਧਾਈ। ਕਮਾਲ ਦੀ ਗੇਂਦਬਾਜ਼ੀ ਕੀਤੀ ਤੇ ਪੂਰੀ ਟੀਮ ਦੀ ਕੋਸ਼ਿਸ਼ ਨੇ ਸਾਨੂੰ ਸਨਮਾਨਿਤ ਕੀਤਾ। ਚਲੋ ਇਸ ਨੂੰ ਆਦਤ ਬਣਾਓ।''

PunjabKesari
ਇਸੇ ਤਰ੍ਹਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵਿਟਰ 'ਤੇ ਟਵੀਟ ਕਰ ਭਾਰਤੀ ਟੀਮ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ''ਆਸਟਰੇਲੀਆ 'ਚ ਇਤਿਹਾਸਕ ਜਿੱਤ। ਭਾਰਤੀ ਟੀਮ ਨੂੰ ਇਸ ਜਿੱਤ ਲਈ ਵਧਾਈ। ਇਸ ਸੀਰੀਜ਼ 'ਚ ਯਾਦਗਾਰ ਪ੍ਰਦਰਸ਼ਨ ਨਾਲ ਟੀਮ ਇਕਜੁੱਟ ਰਹੀ। ਅੱਗੇ ਆਉਣ ਵਾਲੇ ਮੈਚਾਂ ਲਈ ਸ਼ੁੱਭਕਾਮਨਾਵਾਂ।''

PunjabKesari
ਭਾਰਤ ਦੀ ਜਿੱਤ ਤੇ ਉਪ-ਰਾਸ਼ਟਰਪਤੀ ਐੱਮ. ਵੈਂਕੱਈਆ ਨਾਇਡੂ ਨੇ ਟਵਿਟਰ 'ਤੇ ਟੀਮ ਨੂੰ ਵਧਾਈ ਦਿੰਦਿਆਂ ਲਿਖਿਆ,  ''ਭਾਰਤੀ ਟੀਮ ਨੂੰ ਇਤਿਹਾਸ ਰਚਣ ਲਈ ਦਿਲੋਂ ਵਧਾਈ। ਆਸਟਰੇਲੀਆ ਵਿਚ ਆਸਟਰੇਲੀਆ ਵਿਰੁੱਧ ਜਿੱਤ, ਵੱਡੀ ਉਪਲੱਬਧੀ ਹੈ। ਇਸ ਦੇ ਲਈ ਵਿਰਾਟ ਨੇ ਟੀਮ ਦੀ ਸਫਲ ਅਗਵਾਈ ਕੀਤੀ।''
ਇਨ੍ਹਾਂ ਦਿੱਗਜਾਂ ਕ੍ਰਿਕਟਰਾਂ ਨੇ ਵੀ ਟੀਮ ਦੀ ਜਿੱਤ 'ਤੇ ਦਿੱਤੀਆਂ ਵਧਾਈਆਂ।

 


Related News