ਪ੍ਰੀਮੀਅਰ ਲੀਗ ਫੁੱਟਬਾਲ 'ਚ ਲਿਵਰਪੂਲ ਨੇ ਲਗਾਤਾਰ 18ਵੀਂ ਜਿੱਤ ਨਾਲ ਇਸ ਰਿਕਾਰਡ ਦੀ ਕੀਤੀ ਬਰਾਬਰੀ

2/25/2020 12:49:26 PM

ਸਪੋਰਟਸ ਡੈਸਕ— ਲਿਵਰਪੂਲ ਨੇ ਸਾਦਿਓ ਮਾਨੇ ਦੇ ਆਖਰੀ ਪਲਾਂ 'ਚ ਕੀਤੇ ਗਏ ਗੋਲ ਦੇ ਦਮ 'ਤੇ ਵੈਸਟ ਹੈਮ ਨੂੰ 3-2 ਨੂੰ ਹਰਾ ਕੇ ਪ੍ਰੀਮੀਅਰ ਲੀਗ ਫੁੱਟਬਾਲ 'ਚ ਲਗਾਤਾਰ 18ਵੀਂ ਜਿੱਤ ਦਰਜ ਕਰਕੇ ਮੈਨਚੇਸਟਰ ਸਿਟੀ ਦੇ ਪਿਛਲੇ ਰਿਕਾਰਡ ਦੀ ਬਰਾਬਰੀ ਕੀਤੀ। ਪਿਛਲੇ ਸਾਲ 20 ਅਕਤੂਬਰ ਨੂੰ ਮੈਨਚੇਸਟਰ ਯੂਨਾਈਟਿਡ ਖਿਲਾਫ ਮੈਚ ਡਰਾਅ ਖੇਡਣ ਤੋਂ ਬਾਅਦ ਤੋਂ ਲੈ ਕੇ ਲਿਵਰਪੂਲ ਨੇ ਆਪਣੇ ਸਾਰੇ ਮੈਚ ਜਿੱਤੇ ਹਨ। ਇਕ ਸਮਾਂ ਲੱਗ ਰਿਹਾ ਸੀ ਕਿ ਉਸ ਦਾ ਜੇਤੂ ਅਭਿਆਨ ਰੁੱਕ ਜਾਵੇਗਾ।

PunjabKesari

ਜਓਰਜਿਨੋ ਵਿਨਾਲਡਮ ਨੇ ਲਿਵਰਪੂਲ ਦੇ ਵੱਲੋਂ ਸ਼ੁਰੂਆਤੀ ਗੋਲ ਕੀਤਾ ਪਰ ਇਸਾ ਡਓਪ ਨੇ ਛੇਤੀ ਹੀ ਬਰਾਬਰੀ ਦਾ ਗੋਲ ਕਰ ਦਿੱਤਾ। ਪਾਬਲੋ ਫੋਰਨੈਲਸ ਨੇ ਵੈਸਟ ਹੈਮ ਨੂੰ ਬੜ੍ਹਤ ਦਿਲਾਈ ਪਰ ਲੁਕਾਸ ਫੈਬੀਆਂਸਕੀ ਦੀ ਗਲਤੀ ਨਾਲ ਮੁਹੰਮਦ ਸਾਲੇਹ ਨੇ ਇਸ ਸਤਰ 'ਚ ਆਪਣਾ 19ਵਾਂ ਗੋਲ ਕਰਕੇ ਲਿਵਰਪੂਲ ਨੂੰ ਮੁਕਾਬਲਾ ਦਿਵਾ ਦਿੱਤੀ। ਖੇਡ ਸਮਾਪਤ ਹੋਣ ਤੋਂ 9 ਮਿੰਟ ਪਹਿਲਾਂ ਮਨੇ ਨੇ ਲਿਵਰਪੂਲ ਲਈ ਤੀਜਾ ਅਤੇ ਫੈਸਲਕੁੰਨ ਗੋਲ ਕੀਤਾ। ਇਸ ਜਿੱਤ ਨਾਲ ਲਿਵਰਪੂਲ ਦੂਜੇ ਸਥਾਨ 'ਤੇ ਕਾਬਜ਼ ਮੈਨਚੇਸਟਰ ਸਿਟੀ ਤੋਂ 22 ਅੰਕ ਅੱਗੇ ਹੋ ਗਿਆ ਹੈ। ਲਿਵਰਪੂਲ ਨੇ ਇਸ ਤੋਂ ਮੈਨੇਚੇਸਟਰ ਸਿਟੀ ਦੇ ਅਗਸਤ 2017 ਤੋਂ ਲੈ ਕੇ ਦਸੰਬਰ 2017 ਤੱਕ ਪ੍ਰੀਮੀਅਰ ਲੀਗ 'ਚ ਲਗਾਤਾਰ 18 ਜਿੱਤ ਦਰਜ ਕਰਨ ਦੇ ਰਿਕਾਰਡ ਦੀ ਵੀ ਬਰਾਬਰੀ ਕੀਤੀ।

PunjabKesari