ਫਰਾਂਸ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਫੁੱਟਬਾਲਰ ਪੋਲ ਪੋਗਬਾ ਦੀ ਗਰਲਫ੍ਰੈਂਡ ਹੋਈ ਗਰਭਵਤੀ

Wednesday, Jan 02, 2019 - 05:00 AM (IST)

ਫਰਾਂਸ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਫੁੱਟਬਾਲਰ ਪੋਲ ਪੋਗਬਾ ਦੀ ਗਰਲਫ੍ਰੈਂਡ ਹੋਈ ਗਰਭਵਤੀ

ਜਲੰਧਰ - ਫਰਾਂਸ ਨੂੰ ਫੀਫਾ ਫੁੱਟਬਾਲ ਵਿਸ਼ਵ ਕੱਪ ਜਿਤਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲਾ ਪੋਲ ਪੋਗਬਾ ਨਵੇਂ ਸਾਲ 'ਚ ਪਿਤਾ ਬਣ ਜਾਵੇਗਾ। ਪੋਗਬਾ ਦੀ ਗਰਲਫ੍ਰੈਂਡ ਮਾਰੀਆ ਸਲਾਓਸ ਗਰਭਵਤੀ ਹੈ। ਜੂਨ 'ਚ ਹੋਏ ਵਿਸ਼ਵ ਕੱਪ ਦੌਰਾਨ ਮਾਰੀਆ ਪੋਗਬਾ ਦਾ ਉਤਸ਼ਾਹ ਵਧਾਉਣ ਵੀ ਪਹੁੰਚੀ ਸੀ, ਉਦੋਂ ਮਾਰੀਆ ਦੇ ਹੱਥ ਵਿਚ ਬੇਸ਼-ਕੀਮਤੀ ਅੰਗੂਠੀ ਵੀ ਦੇਖੀ ਗਈ ਸੀ, ਜਿਸ ਤੋਂ ਬਾਅਦ ਕਿਆਸਾਂ ਲਾਈਆਂ ਜਾ ਰਹੀਆਂ ਸਨ ਕਿ ਉਹ ਦੋਵੇਂ ਮੰਗਣੀ ਕਰਵਾ ਚੁੱਕੇ ਹਨ, ਹਾਲਾਂਕਿ ਇਸ ਖਬਰ 'ਤੇ ਪੋਗਬਾ ਨੇ ਕੋਈ ਬਿਆਨ ਨਹੀਂ ਜਾਰੀ ਕੀਤਾ।PunjabKesari

PunjabKesari
ਹਾਲਾਂਕਿ ਅਜੇ ਇਹ ਸਾਫ ਨਹੀਂ ਹੈ ਕਿ ਮਾਰੀਆ ਕਦੋਂ ਬੱਚੇ ਨੂੰ ਜਨਮ ਦੇਵੇਗੀ ਪਰ ਉਹ ਇਸ ਦੇ ਨਾਲ ਹੀ ਵਿਕਟਰ ਲਿੰਡੇਲੋਫ ਤੇ ਮੇਜਾ ਮੇਯਰ ਤੋਂ ਇਲਾਵਾ ਕ੍ਰਿਸ ਸਮਾਲਿੰਗ ਤੇ ਸੈਮ ਕੁਕ ਦੀ ਉਸ ਲਿਸਟ ਵਿਚ ਸ਼ਾਮਲ ਹੋ ਜਾਣਗੇ, ਜਿਹੜੇ ਨਵੇਂ ਸਾਲ 'ਤੇ ਬੱਚੇ ਦਾ ਇੰਤਜ਼ਾਰ ਕਰ ਰਹੇ ਹਨ।

PunjabKesariPunjabKesari

 


Related News