ਕ੍ਰਿਕਟਰ ਪ੍ਰਵੀਨ ਕੁਮਾਰ ਦਾ ਸ਼ਰਮਨਾਕ ਕਾਰਾ, ਨਸ਼ੇ ''ਚ ਵਿਅਕਤੀ ਨਾਲ ਕੀਤੀ ਕੁੱਟਮਾਰ

Sunday, Dec 15, 2019 - 11:31 AM (IST)

ਕ੍ਰਿਕਟਰ ਪ੍ਰਵੀਨ ਕੁਮਾਰ ਦਾ ਸ਼ਰਮਨਾਕ ਕਾਰਾ, ਨਸ਼ੇ ''ਚ ਵਿਅਕਤੀ ਨਾਲ ਕੀਤੀ ਕੁੱਟਮਾਰ

ਸਪੋਰਟਸ ਡੈਸਕ— ਆਪਣੀ ਸ਼ਾਨਦਾਰ ਸਵਿੰਗ ਨਾਲ ਧਾਕੜ ਬੱਲੇਬਾਜ਼ਾਂ ਨੂੰ ਆਊਟ ਕਰਨ ਵਾਲੇ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਪ੍ਰਵੀਨ ਕੁਮਾਰ ਇਕ ਵੱਡੀ ਮੁਸੀਬਤ 'ਚ ਫਸਦੇ ਨਜ਼ਰ ਆ ਰਹੇ ਹਨ। ਸਾਬਕਾ ਕ੍ਰਿਕਟਰ ਪ੍ਰਵੀਨ ਕੁਮਾਰ 'ਤੇ ਦੋਸ਼ ਹਨ ਕਿ ਉਨ੍ਹਾਂ ਨੇ ਸ਼ਰਾਬ ਦੇ ਨਸ਼ੇ 'ਚ ਸ਼ਰੇਆਮ ਗੁੰਡਾਗਰਦੀ ਕੀਤੀ। ਉਨ੍ਹਾਂ ਨੇ ਆਪਣੇ ਮੁਹੱਲੇ 'ਚ ਆਪਣੇ ਬੱਚੇ ਨੂੰ ਸਕੂਲ ਬੱਸ 'ਚੋਂ ਲੈਣ ਆਏ ਦੀਪਕ ਸ਼ਰਮਾ ਨਾਂ ਦੇ ਵਿਅਕਤੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
PunjabKesari
ਦਰਅਸਲ, ਮੁਲਤਾਨਨਗਰ ਵਸਨੀਕ ਵਪਾਰੀ ਦੀਪਕ ਸ਼ਰਮਾ ਦਾ ਪੁੱਤਰ ਇਕ ਨਿੱਜੀ ਸਕੂਲ 'ਚ ਪੜ੍ਹਦਾ ਹੈ। ਰੋਜ਼ਾਨਾ ਦੀ ਤਰ੍ਹਾਂ ਸ਼ਨੀਵਾਰ ਨੂੰ ਵੀ ਸਕੂਲ ਬੱਸ ਉਸ ਦੇ ਪੁੱਤਰ ਨੂੰ ਛੱਡਣ ਮੁਲਤਾਨਨਗਰ ਆਈ ਸੀ। ਜਦੋਂ ਸਕੂਲ ਬੱਸ 'ਚੋਂ ਬੱਚੇ ਉਤਰ ਰਹੇ ਸਨ, ਉਸੇ ਸਮੇਂ ਪ੍ਰਵੀਨ ਆਪਣੀ ਗੱਡੀ ਤੋਂ ਉੱਥੇ ਪਹੁੰਚੇ। ਉਹ ਵਾਰ-ਵਾਰ ਹਾਰਨ ਵਜਾਉਣ ਲੱਗੇ। ਸੜਕ ਤੋਂ ਸਕੂਲ ਬੱਸ ਨੂੰ ਹਟਾਉਣ 'ਚ ਦੇਰੀ ਹੋਣ 'ਤੇ ਸਾਬਕਾ ਕ੍ਰਿਕਟਰ ਨੂੰ ਗੁੱਸਾ ਆ ਗਿਆ। ਦੋਸ਼ ਹਨ ਕਿ ਪ੍ਰਵੀਨ ਕੁਮਾਰ ਨੇ ਦੀਪਕ ਦੇ ਨਾਲ ਬਦਸਲੂਕੀ ਕੀਤੀ ਅਤੇ ਉਸ ਦੀ ਕੁੱਟਮਾਰ ਵੀ ਕੀਤੀ।
PunjabKesari
ਕੁੱਟਮਾਰ 'ਚ ਨੌਜਵਾਨ ਦੇ ਹੱਥ ਦੀ ਉਂਗਲ ਟੁੱਟੀ
ਪੀੜਤ ਸ਼ਖਸ ਦੀ ਮੰਨੀਏ ਤਾਂ ਪ੍ਰਵੀਨ ਨੇ ਉਸ ਦੇ ਨਾਲ ਅਤੇ ਉਨ੍ਹਾਂ ਦੇ ਬੱਚੇ ਨਾਲ ਵੀ ਕੱਟਮਾਰ ਕੀਤੀ। ਇਸ ਦੌਰਾਨ ਨੌਜਵਾਨ ਦੇ ਹੱਥ ਦੀ ਉਂਗਲ ਟੁੱਟ ਗਈ। ਇਸ ਦੇ ਨਾਲ ਹੀ ਪ੍ਰਵੀਨ ਕੁਮਾਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।


author

Tarsem Singh

Content Editor

Related News