ਲਿਨ ਡੈਨ ਨੂੰ ਹਰਾ ਕੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਤੀਜੇ ਦੌਰ 'ਚ ਪੁੱਜੇ ਪ੍ਰਣਯ

Tuesday, Aug 20, 2019 - 05:33 PM (IST)

ਲਿਨ ਡੈਨ ਨੂੰ ਹਰਾ ਕੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਤੀਜੇ ਦੌਰ 'ਚ ਪੁੱਜੇ ਪ੍ਰਣਯ

ਸਪੋਰਸਟ ਡੈਸਕ— ਭਾਰਤ ਦੇ ਐੱਚ.ਐੱਸ. ਪ੍ਰਣਯ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਅਤੇ ਪੰਜ ਵਾਰ ਦੇ ਵਰਲਡ ਚੈਂਪੀਅਨ ਚੀਨ ਦੇ ਲਿਨ ਡੈਨ ਨੂੰ ਮੰਗਲਵਾਰ ਨੂੰ ਲਗਾਤਾਰ ਗੇਮਜ਼ 'ਚ 21-11,13-21,21-7 ਨਾਲ ਹਰਾ ਕੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਤੀਜੇ ਦੌਰ 'ਚ ਜਗ੍ਹਾ ਬਣਾ ਲਈ। ਗੈਰ ਦਰਜੇ ਦੇ ਪ੍ਰਣਯ ਨੇ ਲਿਨ ਡੈਨ ਨੂੰ ਇਕ ਘੰਟੇ ਦੋ ਮਿੰਟ 'ਚ ਹਰਾ ਦਿੱਤਾ। ਵਰਲਜ ਰੈਂਕਿੰਗ 'ਚ 30ਵੇਂ ਨੰਬਰ ਦੇ ਭਾਰਤੀ ਖਿਡਾਰੀ ਨੇ 17ਵੀਂ ਰੈਂਕਿੰਗ ਦੇ ਲਿਨ ਡੈਨ ਖਿਲਾਫ ਆਪਣਾ ਕਰੀਅਰ ਰਿਕਾਡਰ 3-2 ਕਰ ਦਿੱਤਾ ਹੈ। ਪ੍ਰਣਯ ਨੇ ਇਸ ਤੋਂ ਪਹਿਲਾਂ ਲਿਨ ਡੈਨ ਨੂੰ 2018 ਦੇ ਇੰਡੋਨੇਸ਼ੀਆ ਓਪਨ 'ਚ ਹਾਰ ਕੀਤਾ ਸੀ।PunjabKesari
ਪ੍ਰਣਯ ਨੇ ਇਸ ਮੁਕਾਬਲੇ 'ਚ ਪਹਿਲਾ ਗੇਮ ਅਸਾਨੀ ਨਾਲ ਜਿੱਤਣ ਤੋਂ ਬਾਅਦ ਦੂਜੀ ਗੇਮ ਗੁਆ ਦਿੱਤੀ ਸੀ। ਫਾਈਨਲ ਗੇਮ 'ਚ ਪ੍ਰਣਯ ਨੇ 6-4 ਦੇ ਸਕੋਰ 'ਤੇ ਲਗਾਤਾਰ ਅੱਠ ਅੰਕ ਲਏ ਅਤੇ 14-4 ਦੀ ਮਜਬੂਤ ਬੜ੍ਹਤ ਬਣਾਉਣ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਵੇਖਿਆ। ਉਨ੍ਹਾਂ ਨੇ ਇਹ ਗੇਮ 21-7 ਨਾਲ ਖ਼ਤਮ ਕਰ ਅਗਲੇ ਦੌਰ 'ਚ ਜਗ੍ਹਾ ਬਣਾ ਲਈ।


Related News