ਪ੍ਰਜਨੇਸ਼ ਆਸਟਰੇਲੀਆਈ ਓਪਨ ਦੇ ਮੁੱਖ ਦੌਰ ''ਚ ਪਹੁੰਚਿਆ
Saturday, Jan 12, 2019 - 03:07 AM (IST)

ਮੈਲਬੋਰਨ- ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਸ਼ੁੱਕਰਵਾਰ ਨੂੰ ਇੱਥੇ ਆਸਟਰੇਲੀਆਈ ਓਪਨ ਦੇ ਪੁਰਸ਼ ਸਿੰਗਲਜ਼ ਦੇ ਮੁੱਖ ਦੌਰ ਵਿਚ ਪਹੁੰਚ ਕੇ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਮੁੱਖ ਦੌਰ 'ਚ ਜਗ੍ਹਾ ਬਣਾਉਣ ਵਿਚ ਸਫਲ ਰਿਹਾ। ਚੇਨਈ ਦੇ 29 ਸਾਲਾ ਇਸ ਖਿਡਾਰੀ ਨੇ ਤੀਜੇ ਤੇ ਆਖਰੀ ਕੁਆਲੀਫਾਇੰਗ ਮੈਚ ਵਿਚ ਜਾਪਾਨ ਦੇ ਯੋਸੁਕੇ ਵਤਾਨੁਕੀ ਵਿਰੁੱਧ 6-7, 6-4, 6-4 ਨਾਲ ਜਿੱਤ ਦਰਜ ਕੀਤੀ। ਪ੍ਰਜਨੇਸ਼ ਪਿਛਲੇ ਪੰਜ ਸਾਲਾਂ ਵਿਚ ਕਿਸੇ ਗ੍ਰੈਂਡ ਸਲੈਮ ਦੇ ਸਿੰਗਲਜ਼ ਮੁੱਖ ਵਰਗ ਵਿਚ ਕੁਆਲੀਫਾਈ ਕਰਨ ਵਾਲੇ ਸੋਮਦੇਵ ਦੇਵਵਰਮਨ ਤੇ ਯੂਕੀ ਭਾਂਬਰੀ ਤੋਂ ਬਾਅਦ ਸਿਰਫ ਤੀਜਾ ਭਾਰਤੀ ਖਿਡਾਰੀ ਹੈ।