ਪ੍ਰਣਯ ਤੇ ਕਸ਼ਯਪ ਨੂੰ ਭਾਰਤੀ ਬੈਡਮਿੰਟਨ ਸੰਘ ਦੇਵੇਗਾ ਨਕਦ ਇਨਾਮ
Tuesday, Jul 25, 2017 - 04:34 AM (IST)

ਨਵੀਂ ਦਿੱਲੀ—ਭਾਰਤੀ ਬੈਡਮਿੰਟਨ ਸੰਘ (ਬਾਈ) ਨੇ ਯੂ. ਐੱਸ. ਓਪਨ ਗ੍ਰਾਂ. ਪ੍ਰੀ. ਜੇਤੂ ਐੱਚ. ਐੱਸ. ਪ੍ਰਣਯ ਤੇ ਉਪ-ਜੇਤੂ ਪਰੂਪੱਲੀ ਕਸ਼ਯਪ ਨੂੰ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਬੋਰਡ ਦੇ ਮੁਖੀ ਨੇ ਕਿਹਾ ਕਿ ਦੋਵਾਂ ਹੀ ਖਿਡਾਰੀਆਂ ਲਈ ਇਹ ਵੱਡੀ ਪ੍ਰਾਪਤੀ ਹੈ। ਇਹ ਸਾਲ 'ਚ ਦੂਜਾ ਮੌਕਾ ਹੈ, ਜਦੋਂ ਦੋ ਸ਼ਟਲਰ ਫਾਈਨਲ 'ਚ ਇਕ-ਦੂਜੇ ਨਾਲ ਭਿੜੇ। ਅਸੀਂ ਇਥੋਂ ਹੁਣ ਅੱਗੇ ਹੀ ਜਾਵਾਂਗੇ। ਮੈਂ ਦੋਵਾਂ ਖਿਡਾਰੀਆਂ ਨੂੰ ਇਸ ਪ੍ਰਦਰਸ਼ਨ ਲਈ ਵਧਾਈ ਦਿੰਦਾ ਹਾਂ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ।