ਪ੍ਰਕਾਸ਼ ਅੰਮ੍ਰਿਤਰਾਜ ਨੇ ਦਿੱਤੀ ਭਾਰਤੀ ਖਿਡਾਰੀਆਂ ਨੂੰ ਇਕ ਯੂਨਿਟ ਦੀ ਤਰ੍ਹਾਂ ਖੇਡਣ ਦੀ ਸਲਾਹ

Sunday, Feb 20, 2022 - 07:04 PM (IST)

ਨਵੀਂ ਦਿੱਲੀ- ਸਾਬਕਾ ਟੈਨਿਸ ਖਿਡਾਰੀ ਪ੍ਰਕਾਸ਼ ਅੰਮ੍ਰਿਤਰਾਜ ਨੇ ਭਾਰਤੀ ਟੈਨਿਸ ਦਲ ਨੂੰ ਡੈਨਮਾਰਕ ਦੇ ਖ਼ਿਲਾਫ਼ ਹੋਣ ਵਾਲੇ ਡੇਵਿਸ ਕੱਪ ਮੁਕਾਬਲੇ 'ਚ ਇਕ ਇਕਾਈ ਦੀ ਤਰ੍ਹਾਂ ਖੇਡਣ ਦੀ ਸਲਾਹ ਦਿੱਤੀ ਹੈ। ਇਹ ਮੁਕਾਬਲਾ ਚਾਰ ਤੇ ਪੰਜ ਮਾਰਚ ਨੂੰ ਇੱਥੇ ਦੇ ਜਿਮਖਾਨਾ ਕਲੱਬ 'ਚ ਆਯੋਜਿਤ ਕੀਤਾ ਜਾਵੇਗਾ। ਪ੍ਰਕਾਸ਼ ਨੇ ਕਿਹਾ ਕਿ ਜਦੋਂ ਖਿਡਾਰੀ ਦੇਸ਼ ਨੂੰ ਅੱਗੇ ਰਖਦੇ ਹਨ ਤਾਂ ਖ਼ਾਸ ਚੀਜ਼ਾਂ ਸਾਹਮਣੇ ਆਉਂਦੀਆਂ ਹਨ।

ਇਹ ਵੀ ਪੜ੍ਹੋ : ਰਣਜੀ 'ਚ ਡੈਬਿਊ ਮੈਚ ਦੌਰਾਨ ਯਸ਼ ਢੁਲ ਨੇ ਲਗਾਤਾਰ ਲਾਇਆ ਦੂਜਾ ਸੈਂਕੜਾ, ਅਜਿਹਾ ਕਰਨ ਵਾਲੇ ਬਣੇ ਤੀਜੇ ਭਾਰਤੀ

ਇੱਥੇ ਤੁਹਾਨੂੰ ਆਪਣੇ ਹੰਕਾਰ ਨੂੰ ਇਕ ਪਾਸੇ ਕਰਕੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੁੰਦਾ ਹੈ। ਪ੍ਰਕਾਸ਼ ਇਕ ਸਮੇਂ ਦੇਸ਼ ਦੇ ਸਭ ਤੋਂ ਉੱਚੀ ਰੈਂਕਿੰਗ ਦੇ ਖਿਡਾਰੀ ਸਨ ਤੇ ਉਨ੍ਹਾਂ ਨੂੰ ਟੈਨਿਸ ਦਾ ਸ਼ੌਕ ਵਿਰਾਸਤ 'ਚ ਮਿਲਿਆ। ਉਹ ਟੈਨਿਸ ਦੇ ਮਹਾਨ ਖਿਡਾਰੀ ਵਿਜੇ ਅੰਮ੍ਰਿਤਰਾਜ ਦੇ ਪੁੱਤਰ ਹਨ। ਰਾਜਮਕੁਮਾਰ ਰਾਮਨਾਥਨ, ਪ੍ਰਜਨੇਸ਼ ਗੁਣੇਸ਼ਵਰਨ, ਦਿਵਿਜ ਸ਼ਰਨ ਤੇ ਰੋਹਨ ਬੋਪੰਨਾ ਇਸ ਵਿਸ਼ਵ ਗਰੁੱਪ 1 ਪਲੇਅ ਆਫ਼ ਮੁਕਾਬਲੇ 'ਚ ਭਾਰਤੀ ਟੀਮ ਦੇ ਮੈਂਬਰ ਹਨ। 

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੇ ਓਲੰਪਿਕ ਬੈਠਕ ਦੀ ਮੇਜ਼ਬਾਨੀ ਮਿਲਣ ’ਤੇ ਜਤਾਈ ਖ਼ੁਸ਼ੀ

ਡੈਨਮਾਰਕ ਟੀਮ 'ਚ ਹੋਲਗਰ ਰੂਨੇ ਸਭ ਤੋਂ ਉੱਚੀ ਰੈਂਕਿੰਗ (88) ਦੇ ਖਿਡਾਰੀ ਹਨ। ਇਸ ਮੁਕਾਬਲੇ ਦੇ ਜੇਤੂ ਨੂੰ ਇਸ ਸਾਲ ਦੇ ਅੰਤ 'ਚ ਵਿਸ਼ਵ ਗਰੁੱਪ 1 'ਚ ਖੇਡਣ ਦਾ ਮੌਕਾ ਮਿਲੇਗਾ। ਪ੍ਰਕਾਸ਼ ਨੇ ਕਿਹਾ ਕਿ ਬੇਸ਼ਕ ਡੈਨਮਾਰਕ ਦੀ ਟੀਮ 'ਚ ਕਈ ਉੱਚੀ ਰੈਂਕਿੰਗ ਦੇ ਖਿਡਾਰੀ ਹਨ ਪਰ ਇਸ ਦੇ ਬਾਵਜੂਦ ਅਸੀਂ ਇਸ ਮੁਕਾਬਲੇ ਦੇ ਫੇਵਰੇਟ ਹਾਂ। ਪ੍ਰਕਾਸ਼ ਦਾ ਕਰੀਅਰ ਮੋਢੇ ਦੀ ਸੱਟ ਕਾਰਨ ਬਹੁਤ ਅੱਗੇ ਤਕ ਨਹੀਂ ਵਧ ਸਕਿਆ ਸੀ। ਉਨ੍ਹਾਂ ਕਿਹਾ ਕਿ ਉਹ ਬਤੌਰ ਸਪੋਰਟਸ ਪ੍ਰੈਜ਼ੇਂਟੇਟਰ ਆਪਣੀ ਲਾਈਫ਼ ਦਾ ਆਨੰਦ ਮਾਣ ਰਹੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News