ਪ੍ਰਜਨੇਸ਼ ਟਾਪ-100 ''ਚ ਬਰਕਰਾਰ, ਡਬਲਜ਼ ਦਾ ਦਿਵਿਜ ਸ਼ਰਣ ਬਣੇ ਚੋਟੀ ਦੇ ਭਾਰਤੀ
Monday, May 06, 2019 - 06:57 PM (IST)

ਨਵੀਂ ਦਿੱਲੀ— ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਸੋਮਵਾਰ ਨੂੰ ਜਾਰੀ ਏ. ਟੀ. ਪੀ. ਦੀ ਨਵੀਂ ਸਿੰਗਲਜ਼ ਰੈਂਕਿੰਗ ਵਿਚ ਦੋ ਸਥਾਨਾਂ ਦੇ ਸੁਧਾਰ ਨਾਲ 88ਵੇਂ ਸਥਾਨ 'ਤੇ ਪਹੁੰਚ ਗਏ ਹਨ ਜਦਕਿ ਨੌਜਵਾਨ ਖਿਡਾਰੀ ਸੁਮਿਤ ਨਾਗਲ 29 ਸਥਾਨਾਂ ਦੇ ਸੁਧਾਰ ਨਾਲ 303ਵੀਂ ਰੈਂਕਿੰਗ 'ਤੇ ਹੈ। ਡਬਲਜ਼ ਵਿਚ ਦਿਵਿਜ ਸ਼ਰਣਾ 41ਵੀਂ ਰੈਂਕਿੰਗ ਦੇ ਨਾਲ ਚੋਟੀ ਦਾ ਭਾਰਤੀ ਖਿਡਾਰੀ ਬਣ ਗਿਆ ਹੈ। ਲੰਬੇ ਸਮੇਂ ਤੋਂ ਚੋਟੀ ਦੇ ਸਥਾਨ 'ਤੇ ਕਾਬਜ਼ ਰਹੇ ਰੋਹਨ ਬੋਪੰਨਾ ਨੂੰ ਦੋ ਸਥਾਨਾਂ ਦਾ ਨੁਕਸਾਨ ਹੋਇਆ ਹੈ ਤੇ ਉਹ 42ਵੇਂ ਸਥਾਨ 'ਤੇ ਖਿਸਕ ਗਿਆ ਹੈ। ਸਿੰਗਲਜ਼ ਰੈਂਕਿੰਗ ਵਿਚ ਚੋਟਾ ਦਾ ਭਾਰਤੀ ਪ੍ਰਜਨੇਸ਼ ਪਿਛਲੇ ਹਫਤੇ ਕਿਸੇ ਵੀ ਟੂਰਨਾਮੈਂਟ ਵਿਚ ਨਹੀਂ ਖੇਡਿਆ ਪਰ ਫਿਰ ਵੀ ਉਸ ਨੂੰ 629 ਰੇਟਿੰਗ ਅੰਕਾਂ ਨਾਲ ਚਾਰ ਸਥਾਨਾਂ ਦਾ ਸੁਧਾਰ ਕੀਤਾ ਹੈ ।