ਕਾਰਲੋਵਿਚ ਨੇ ਰੋਕਿਆ ਪ੍ਰਜਨੇਸ਼ ਦੇ ਜਿੱਤ ਦਾ ਸਿਲਸਿਲਾ, ਬੋਪੰਨਾ ਵੀ ਬਾਹਰ
Tuesday, Mar 12, 2019 - 02:15 PM (IST)

ਇੰਡੀਅਨ ਵੇਲਸ- ਪ੍ਰਜਨੇਸ਼ ਗੁਣੇਸ਼ਵਰਨ ਦਾ ਇੰਡੀਅਨ ਵੇਲਸ 'ਚ ਸ਼ਾਨਦਾਰ ਅਭਿਆਨ ਇਵੋ ਕਾਰਲੋਵਿਚ ਦੇ ਹੱਥਾਂ ਲਗਾਤਾਰ ਸੈੱਟਾਂ 'ਚ ਹਾਰ ਦੇ ਨਾਲ ਹੀ ਰੁੱਕ ਗਿਆ। ਭਾਰਤੀ ਕੁਆਲੀਫਾਇਰ ਨੂੰ ਕ੍ਰੋਏਸ਼ੀਆਈ ਖਿਡਾਰੀ ਦੇ ਹੱਥਾਂ 3-6, 6-7 (4-7) ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮੈਚ ਇਕ ਘੰਟੇ 13 ਮਿੰਟ ਤੱਕ ਚੱਲਿਆ। ਵਿਸ਼ਵ 'ਚ 97ਵੇਂ ਨੰਬਰ ਦੇ ਪ੍ਰਜਨੇਸ਼ ਨੇ ਕਿਹਾ, ਉਸ ਦੀ ਕਰਾਰੀ ਸਰਵਿਸ 'ਤੇ ਰਿਟਰਨ ਲਗਾਉਣਾ ਆਸਾਨ ਨਹੀਂ ਸੀ। ਮੇਰੇ ਕੋਲ ਕੁਝ ਮੌਕੇ ਸਨ ਪਰ ਮੈਂ ਉਨ੍ਹਾਂ ਦਾ ਮੈਂ ਫਾਇਦਾ ਨਹੀਂ ਲੈ ਸਕਿਆ ਤੇ ਇਸ ਦਾ ਮੈਚ ਦੇ ਨਤੀਜੇ 'ਤੇ ਅਸਰ ਪਿਆ। ਅੱਜ ਪ੍ਰਜਨੇਸ਼ ਪਹਿਲੀ ਵਾਰ ਏ. ਟੀ. ਪੀ ਮਾਸਟਰਸ ਮੁਕਾਬਲੇ 'ਚ ਹਿੱਸਾ ਲੈ ਰਹੇ ਸਨ ਤੇ ਉਨ੍ਹਾਂ ਨੂੰ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ 61 ਅੰਕ ਮਿਲੇ ਜਿਸ ਦੇ ਨਾਲ ਉਹ ਆਪਣੇ ਕਰੀਅਰ ਦੀ ਸਭ ਤੋਂ ਬਿਹਤਰੀਨ 82ਵੀਂ ਰੈਂਕਿੰਗ 'ਤੇ ਪਹੁੰਚ ਜਾਣਗੇ। ਇਸ 'ਚ ਭਾਰਤ ਦੇ ਰੋਹਾਂ ਬੋਪੰਨਾ ਤੇ ਉਨ੍ਹਾਂ ਦੇ ਜੋੜੀਦਾਰ ਡੇਨਿਸ ਸ਼ਾਪੋਵਾਲੋਵ ਡੱਬਲ ਦੇ ਦੂਜੇ ਦੌਰ 'ਚ ਨੋਵਾਕ ਜੋਕੋਵਿਚ ਤੇ ਫੈਬਯੋ ਫੋਗਨਿਨੀ ਤੋਂ 6-4, 1-6, 8-10 ਤੋਂ ਹਾਰ ਕੇ ਬਾਹਰ ਹੋ ਗਏ।