ਕੋਰੀਆਈ ਖਿਡਾਰੀ ਤੋਂ ਮਿਲੀ ਹਾਰ ਦੇ ਨਾਲ ਪ੍ਰਜਨੇਸ਼ ਟਾਟਾ ਓਪਨ ਤੋਂ ਹੋਇਆ ਬਾਹਰ
Friday, Feb 07, 2020 - 11:07 AM (IST)

ਸਪੋਰਟਸ ਡੈਸਕ— ਭਾਰਤ ਦੇ ਟਾਪ ਪੁਰਸ਼ ਸਿੰਗਲ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਵੀਰਵਾਰ ਨੂੰ ਇੱਥੇ ਪ੍ਰੀ ਕੁਆਰਟਰ ਫਾਈਨਲ 'ਚ ਕੋਰੀਆ ਦੇ ਕਵਾਨ ਸੁੰਨ-ਵੂ ਖਿਲਾਫ ਸਿੱਧੇ ਸੈਟਾਂ 'ਚ ਹਾਰ ਦੇ ਨਾਲ ਟਾਟਾ ਓਪਨ ਮਹਾਰਾਸ਼ਟਰ ਤੋਂ ਬਾਹਰ ਹੋ ਗਏ। ਪ੍ਰਜਨੇਸ਼ ਨੂੰ ਕੋਰੀਆ ਦੇ ਚੌਥੇ ਦਰਜੇ ਦੇ ਖਿਡਾਰੀ ਖਿਲਾਫ 3-6, 6-7 ਤੋਂ ਹਾਰ ਸਾਹਮਣਾ ਕਰਨਾ ਪਿਆ। ਪਹਿਲਾ ਸੈੱਟ ਗੁਆਉਣ ਤੋਂ ਬਾਅਦ ਪ੍ਰਜਨੇਸ਼ ਨੇ ਦੂਜੇ ਸੈੱਟ 'ਚ ਸੁੰਨ- ਵੂ ਨੂੰ ਸਖਤ ਟੱਕਰ ਦਿੱਤੀ ਪਰ ਦੁਨੀਆ ਦੇ 88ਵੇਂ ਨੰਬਰ ਦੇ ਖਿਡਾਰੀ ਨੇ ਸਬਰ ਬਰਕਰਾਰ ਰੱਖਦੇ ਹੋਏ ਟਾਈ-ਬ੍ਰੇਕ 'ਚ ਸੈੱਟ ਅਤੇ ਮੈਚ ਜਿੱਤ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ।
ਪ੍ਰਜਨੇਸ਼ ਦੀ ਹਾਰ ਦੇ ਨਾਲ ਸਿੰਗਲ ਵਰਗ 'ਚ ਭਾਰਤ ਦੀ ਚੁਣੌਤੀ ਖ਼ਤਮ ਹੋ ਗਈ। ਇਸ ਤੋਂ ਪਹਿਲਾਂ ਭਾਰਤੀ ਖਿਡਾਰੀ ਸੁਮਿਤ ਨਾਗਲ, ਰਾਮਕੁਮਾਰ ਰਾਮਨਾਥਨ, ਸ਼ਸ਼ਿਕੁਮਾਰ ਮੁਕੁੰਦ ਅਤੇ ਅਰਜੁਨ ਕਾਧੇ ਪਹਿਲੇ ਦੌਰ 'ਚ ਹੀ ਹਾਰ ਕੇ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਏ।