ਪ੍ਰਜਨੇਸ਼ ਦਾ ਪਹਿਲੇ ਦੌਰ ''ਚ ਮੁਕਾਬਲਾ ਤੀਆਫੋ ਨਾਲ

Saturday, Jan 12, 2019 - 05:24 PM (IST)

ਪ੍ਰਜਨੇਸ਼ ਦਾ ਪਹਿਲੇ ਦੌਰ ''ਚ ਮੁਕਾਬਲਾ ਤੀਆਫੋ ਨਾਲ

ਮੈਲਬੋਰਨ— ਭਾਰਤ ਦੇ ਚੋਟੀ ਦੇ ਸਿੰਗਲ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਦਾ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਦੇ ਪਹਿਲੇ ਦੌਰ 'ਚ ਅਮਰੀਕਾ ਦੇ ਖਿਡਾਰੀ ਫਰਾਂਸਿਸ ਤੀਆਫੋਨ ਨਾਲ ਮੁਕਾਬਲਾ ਹੋਵੇਗਾ। ਵਿਸ਼ਵ ਦੇ 112ਵੀਂ ਰੈਂਕਿੰਗ 'ਤੇ ਮੌਜੂਦ ਪ੍ਰਜਨੇਸ਼ ਨੇ ਜਾਪਾਨ ਦੇ ਯੋਸੁਕੇ ਵਾਤਾਨੁਕੀ ਨੂੰ ਤੀਜੇਲ ਅਤੇ ਅੰਤਿਮ ਰਾਊਂਡ 'ਚ 6-7, 6-4, 6-4 ਨਾਲ ਹਰਾ ਕੇ ਮੁੱਖ ਡਰਾਅ 'ਚ ਜਗ੍ਹਾ ਬਣਾਈ। ਉਨ੍ਹਾਂ ਨੇ ਪਹਿਲੇ ਦੋ ਰਾਊਂਡ 'ਚ ਕੋਈ ਵੀ ਸੈੱਟ ਨਹੀਂ ਗੁਆਇਆ ਅਤੇ ਤੀਜੇ ਰਾਊਂਡ 'ਚ ਪਹਿਲਾ ਸੈੱਟ ਗੁਆਉਣ ਦੇ ਬਾਅਦ ਵਾਪਸੀ ਕਰਦੇ ਹੋਏ ਜਿੱਤ ਦਰਜ ਕੀਤੀ। ਪ੍ਰਜਨੇਸ਼ ਨੂੰ ਸਾਲ ਦੇ ਆਪਣੇ ਪਹਿਲੇ ਟੂਰਨਾਮੈਂਟ ਟਾਟਾ ਓਪਨ ਮਹਾਰਾਸ਼ਟਰ 'ਚ ਮੁੱਖ ਡਰਾਅ 'ਚ ਵਾਈਲਡ ਕਾਰਡ ਪ੍ਰਵੇਸ਼ ਮਿਲਿਆ ਸੀ ਪਰ ਉਨ੍ਹਾਂ ਨੂੰ ਪਹਿਲੇ ਹੀ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ।  


author

Tarsem Singh

Content Editor

Related News