ਪ੍ਰਜਨੇਸ਼ ATP ਚੈਲੰਜਰ ਫਾਈਨਲ ''ਚ ਹਾਰੇ

Monday, Nov 16, 2020 - 02:05 PM (IST)

ਪ੍ਰਜਨੇਸ਼ ATP ਚੈਲੰਜਰ ਫਾਈਨਲ ''ਚ ਹਾਰੇ

ਸਪੋਰਟਸ ਡੈਸਕ— ਭਾਰਤ ਦੇ ਡੇਵਿਸ ਕੱਪ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਨੂੰ ਪਹਿਲਾ ਸੈਟ ਜਿੱਤਣ ਦੇ ਬਾਵਜੂਦ ਇੱਥੇ ਐਥਲਾਂਟਿਕ ਟਾਈਰ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ 'ਚ ਅਮਰੀਕਾ ਦੇ ਡੇਨਿਸ ਕੁਡਲਾ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਚੌਥਾ ਦਰਜਾ ਪ੍ਰਾਪਤ ਖਿਡਾਰੀ ਨੂੰ ਐਤਵਾਰ ਨੂੰ ਏ. ਟੀ. ਪੀ. ਚੈਲੰਜਰਜ਼ ਟੂਰਨਾਮੈਂਟ ਦੇ ਪੁਰਸ਼ ਸਿੰਗਲ ਫਾਈਨਲ 'ਚ ਇਕ ਘੰਟੇ ਅਤੇ 33 ਮਿੰਟ 'ਚ 6-3, 3-6, 0-6  ਨਾਲ ਹਾਰ ਝਲਣੀ ਪਈ।

ਦੁਨੀਆ ਦੇ 146ਵੇਂ ਨੰਬਰ ਦੇ ਖਿਡਾਰੀ ਪ੍ਰਜਨੇਸ਼ ਨੇ 52080 ਡਾਲਰ ਇਨਾਮੀ ਹਾਰਡ ਕੋਰਟ ਪ੍ਰਤੀਯੋਗਿਤਾ ਦੇ ਫਾਈਨਲ 'ਚ ਸ਼ਾਨਦਾਰ ਸ਼ੁਰਆਤ ਕਰਦੇ ਹੋਏ ਪਹਿਲਾ ਸੈੱਟ ਜਿੱਤਿਆ। ਖੱਬੇ ਹੱਥ ਦਾ ਭਾਰਤੀ ਖਿਡਾਰੀ ਹਾਲਾਂਕਿ ਦੂਜੇ ਸੈੱਟ 'ਚ ਲੈਅ ਬਰਕਰਾਰ ਰੱਖਣ 'ਚ ਅਸਫਲ ਰਿਹਾ ਅਤੇ ਦੂਜਾ ਦਰਜਾ ਪ੍ਰਾਪਤ ਅਮਰੀਕੀ ਖਿਡਾਰੀ ਨੇ ਜ਼ੋਰਦਾਰ ਵਾਪਸੀ ਕਰਦੇ ਹੋਏ ਅਗਲੇ ਦੋਵੇਂ ਸੈੱਟ ਜਿੱਤ ਕੇ ਖਿਤਾਬ ਆਪਣੇ ਨਾਂ ਕੀਤਾ। 
PunjabKesari
ਪ੍ਰਜਨੇਸ਼ ਨੇ ਕੁਆਰਟਰ ਫਾਈਨਲ 'ਚ ਬ੍ਰਾਜ਼ੀਲ ਦੇ ਥਾਮਸ ਬੇਲੁਚੀ ਨੂੰ ਹਰਾਇਆ ਸੀ ਜਦਕਿ ਸੈਮੀਫਾਈਨਲ 'ਚ ਉਨ੍ਹਾਂ ਨੇ ਡੈਨਮਾਰਕ ਦੇ ਮਾਈਕਲ ਟੋਰਪਗਾਰਡ ਦੇ ਖਿਲਾਫ ਵਾਕਓਵਰ ਮਿਲਿਆ ਸੀ। ਉਨ੍ਹਾਂ ਨੇ ਟੂਰਨਾਮੈਂਟ ਦੇ ਚੋਟੀ ਦੇ 10 'ਚ ਸ਼ਾਮਲ ਰਹੇ ਅਮਰੀਕੀ ਜੈਕ ਸੋਕ ਨੂੰ ਵੀ ਹਰਾਇਆ ਸੀ। ਸਤਵਾਂ ਦਰਜਾ ਪ੍ਰਾਪਤ ਪ੍ਰਜਨੇਸ਼ ਦਾ ਇਹ ਸਤਵਾਂ ਚੈਲੰਜਰ ਫਾਈਨਲ ਸੀ ਜਿਸ 'ਚ ਉਹ ਸਿਰਫ ਦੋ ਖਿਤਾਬ ਜਿੱਤ ਸਕੇ ਹਨ।

ਇਹ ਵੀ ਪੜ੍ਹੋ : ਜਦੋਂ ਸਚਿਨ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ, ਪੂਰਾ ਦੇਸ਼ ਹੋ ਗਿਆ ਸੀ ਭਾਵੁਕ


author

Tarsem Singh

Content Editor

Related News