ਪ੍ਰਜਨੇਸ਼ ਗੁਣੇਸ਼ਵਰਨ ਨੇ ਪੇਸ਼ੇਵਰ ਟੈਨਿਸ ਤੋਂ ਲਿਆ ਸੰਨਿਆਸ
Saturday, Nov 16, 2024 - 12:24 PM (IST)

ਚੇਨਈ– ਏਸ਼ੀਆਈ ਖੇਡਾਂ ਦੇ ਕਾਂਸੀ ਤਮਗਾ ਜੇਤੂ ਪ੍ਰਜਨੇਸ਼ ਗੁਣੇਸ਼ਵਰਨ ਨੇ ਸ਼ੁੱਕਰਵਾਰ ਨੂੰ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ। ਜਕਾਰਤਾ ਏਸ਼ੀਆਈ ਖੇਡਾਂ 2018 ਵਿਚ ਸਿੰਗਲਜ਼ ਵਿਚ ਕਾਂਸੀ ਤਮਗਾ ਜਿੱਤਣ ਵਾਲੇ 35 ਸਾਲਾ ਭਾਰਤੀ ਖਿਡਾਰੀ ਨੇ ਕਿਹਾ, ‘‘ਮੈਂ ਖੇਡ ਨੂੰ ਅਲਵਿਦਾ ਕਹਿ ਰਿਹਾ ਹਾਂ। ਧੰਨਵਾਦ।’’
ਗੁਣਸ਼ੇਵਰਨ 2019 ਵਿਚ ਏ. ਟੀ. ਪੀ. ਰੈਂਕਿੰਗ ਵਿਚ ਆਪਣੇ ਸਰਵਸ੍ਰੇਸ਼ਠ 75ਵੇਂ ਸਥਾਨ ’ਤੇ ਪਹੁੰਚਿਆ ਸੀ। ਚੇਨਈ ਵਿਚ ਜਨਮਿਆ ਇਹ ਖਿਡਾਰੀ 2010 ਵਿਚ ਪੇਸ਼ੇਵਰ ਬਣਿਆ ਸੀ। ਸਿੰਗਲਜ਼ ਮੈਚਾਂ ਵਿਚ ਉਸਦੀ ਜਿੱਤ-ਹਾਰ ਦਾ ਰਿਕਾਰਡ 11-28 ਹੈ ਜਦਕਿ ਡਬਲਜ਼ ਵਿਚ ਉਸਦਾ ਰਿਕਾਰਡ 1-1 ਦਾ ਰਿਹਾ। ਉਸਦੀ ਬੈਸਟ ਡਬਲਜ਼ ਰੈਂਕਿੰਗ 248 ਸੀ ਜਿਹੜੀ ਉਸ ਨੇ 2018 ਵਿਚ ਹਾਸਲ ਕੀਤੀ ਸੀ। ਗੁਣੇਸ਼ਵਰਨ ਨੂੰ ਸਾਰੇ 4 ਗ੍ਰੈਂਡ ਸਲੈਮ ਵਿਚ ਖੇਡਣ ਦਾ ਤਜਰਬਾ ਹੈ। ਉਹ ਹਾਲਾਂਕਿ ਸਾਰੇ ਮੌਕਿਆਂ ’ਤੇ ਸ਼ੁਰੂਆਤੀ ਦੌਰ ਵਿਚ ਹਾਰ ਗਿਆ ਸੀ।