ਸਿਨਰ ਨੇ ਇੰਡੀਅਨ ਵੇਲਜ਼ ਖਿਤਾਬ ਜਿੱਤਿਆ

Tuesday, Mar 17, 2026 - 05:38 PM (IST)

ਸਿਨਰ ਨੇ ਇੰਡੀਅਨ ਵੇਲਜ਼ ਖਿਤਾਬ ਜਿੱਤਿਆ

ਇੰਡੀਅਨ ਵੇਲਜ਼- ਯਾਨਿਕ ਸਿਨਰ ਨੇ ਦੂਜੇ ਸੈੱਟ ਦੇ ਟਾਈਬ੍ਰੇਕਰ ’ਚ ਲਗਾਤਾਰ 7 ਅੰਕ ਬਣਾ ਕੇ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਡੈਨੀਅਲ ਮੇਦਵੇਦੇਵ ਨੂੰ 7-6, 7-6 ਨਾਲ ਹਰਾਇਆ ਤੇ ਪਹਿਲੀ ਵਾਰ ਇਕ ਵੀ ਸੈੱਟ ਗੁਆਏ ਬਿਨਾਂ ਇੰਡੀਅਨ ਵੇਲਜ਼ ਖਿਤਾਬ ਜਿੱਤਿਆ।

ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਸਿਨਰ ਨੇ ਮੇਦਵੇਦੇਵ ਨੂੰ ਪਿਛਲੇ 10 ਮੁਕਾਬਲਿਆਂ ’ਚ 9ਵੀਂ ਵਾਰ ਹਰਾਇਆ। ਮੇਦਵੇਦੇਵ ਨੇ ਸੈਮੀਫਾਈਨਲ ’ਚ ਚੋਟੀ ਦਰਜਾ ਪ੍ਰਾਪਤ ਕਾਰਲੋਸ ਅਲਕਾਰਾਜ਼ ਨੂੰ ਹਰਾਇਆ ਸੀ।

ਮਹਿਲਾ ਵਰਗ ’ਚ ਦੁਨੀਆ ਦੀ ਨੰਬਰ ਇਕ ਖਿਡਾਰਨ ਏਰੀਨਾ ਸਬਾਲੇਂਕਾ ਨੇ ਏਲੇਨਾ ਰਿਬਾਕੀਨਾ ਨੂੰ 3-6, 6-3, 7-6 ਨਾਲ ਹਰਾ ਕੇ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ 2023 ਤੇ 2025 ’ਚ ਉਪ ਜੇਤੂ ਰਹੀ ਸਬਾਲੇਂਕਾ ਦਾ ਇਹ ਪਹਿਲਾ ਖਿਤਾਬ ਹੈ।


author

Tarsem Singh

Content Editor

Related News