ਪ੍ਰਗਿਆਨੰਦਾ ਹਾਰਿਆ, ਕਾਰਲਸਨ ਨੇ ਪਹਿਲੀ ਵਾਰ ਜਿੱਤਿਆ ਵਿਸ਼ਵ ਕੱਪ ਸ਼ਤਰੰਜ ਦਾ ਖ਼ਿਤਾਬ
Thursday, Aug 24, 2023 - 08:56 PM (IST)

ਬਾਕੂ (ਨਿਕਲੇਸ਼ ਜੈਨ)-ਭਾਰਤ ਦਾ 18 ਸਾਲਾ ਗ੍ਰੈਂਡ ਮਾਸਟਰ ਆਰ. ਪ੍ਰਗਿਆਨੰਦਾ ਇਤਿਹਾਸ ਰਚਣ ਤੋਂ ਰਹਿ ਗਿਆ ਅਤੇ ਉਸ ਨੇ ਫਿਡੇ ਵਿਸ਼ਵ ਕੱਪ ਸ਼ਤਰੰਜ-2023 ਦੇ ਫਾਈਨਲ ’ਚ ਵੀਰਵਾਰ ਨੂੰ ਨਾਰਵੇ ਦੇ ਮੈਗਨਸ ਕਾਰਲਸਨ ਤੋਂ ਹਾਰਨ ਮਗਰੋਂ ਚਾਂਦੀ ਤਮਗੇ ਨਾਲ ਸਬਰ ਕੀਤਾ। 2 ਦਿਨ ’ਚ 2 ਮੁਕਾਬਲੇ ਡਰਾਅ ਹੋਣ ਤੋਂ ਬਾਅਦ ਚੋਟੀ ਦਾ ਦਰਜਾ ਪ੍ਰਾਪਤ ਕਾਰਲਸਨ ਨੇ ਟਾਈਬ੍ਰੇਕ ਦੀ ਪਹਿਲੀ ਗੇਮ ’ਚ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਭਾਰਤੀ ਖਿਡਾਰੀ ਨੂੰ ਡਰਾਅ ’ਤੇ ਰੋਕ ਲਿਆ। 5 ਵਾਰ ਵਿਸ਼ਵ ਚੈਂਪੀਅਨਸ਼ਿਪ ਜਿੱਤ ਚੁੱਕੇ ਕਾਰਲਸਨ ਨੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਹੈ।
ਇਹ ਖ਼ਬਰ ਵੀ ਪੜ੍ਹੋ : ਫ਼ਿਰੋਜ਼ਪੁਰ ’ਚ ਵੱਡੀ ਵਾਰਦਾਤ, ਭਤੀਜੇ ਨੇ ਕੁਹਾੜੀ ਮਾਰ ਕੇ ਚਾਚੇ ਨੂੰ ਉਤਾਰਿਆ ਮੌਤ ਦੇ ਘਾਟ
ਜੇਤੂ : 1.10 ਲੱਖ ਡਾਲਰ (90,93,551 ਰੁਪਏ)
ਉਪ ਜੇਤੂ : 80 ਹਜ਼ਾਰ ਡਾਲਰ (66,13,444 ਰੁਪਏ)
ਮੈਗਨਸ ਦੀਆਂ ਉਪਲੱਬਧੀਆਂ
13 ਸਾਲ ਅਤੇ 148 ਦਿਨਾਂ ਦੀ ਉਮਰ ’ਚ ਮੈਗਨਸ ਕਾਰਲਸਨ ਗ੍ਰੈਂਡ ਮਾਸਟਰ ਬਣ ਗਿਆ ਸੀ। ਉਸ ਨੇ ਅਨਾਤੋਲੀ ਕਾਰਪੋਵ ਨੂੰ ਹਰਾਇਆ ਸੀ, ਜੋ ਉਸ ਸਮੇਂ ਦਾ ਚੈਂਪੀਅਨ ਸੀ। ਉਸ ਨੇ 125 ਗੇਮਾਂ ਲਗਾਤਾਰ ਜਿੱਤਣ ਦਾ ਰਿਕਾਰਡ ਬਣਾਇਆ ਸੀ। ਉਸ ਦੀ ਪਹਿਲੀ ਜਿੱਤ 2003 ’ਚ ਵਲਾਦੀਮਿਰ ਕ੍ਰੈਮਨਿਕ ਖਿਲਾਫ਼ ਆਈ ਸੀ। ਮੈਗਨਸ 2,882 ਦੀ ਰੇਟਿੰਗ ਹਾਸਲ ਕਰ ਚੁੱਕਾ ਹੈ। ਇਹ ਕਿਸੇ ਗ੍ਰੈਂਡ ਮਾਸਟਰ ਵੱਲੋਂ ਦਰਜ ਕੀਤੀ ਗਈ ਹੁਣ ਤਕ ਦੀ ਸਭ ਤੋਂ ਜ਼ਿਆਦਾ ਰੇਟਿੰਗ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ