ਪ੍ਰਾਗ ਸ਼ਤਰੰਜ ਮਹਾਉਤਸਵ : ਹਾਰ ਦੇ ਬਾਵਜੂਦ ਗੁਜਰਾਤੀ ਦੀ ਬੜ੍ਹਤ ਬਰਕਰਾਰ

Saturday, Feb 22, 2020 - 02:32 AM (IST)

ਪ੍ਰਾਗ ਸ਼ਤਰੰਜ ਮਹਾਉਤਸਵ : ਹਾਰ ਦੇ ਬਾਵਜੂਦ ਗੁਜਰਾਤੀ ਦੀ ਬੜ੍ਹਤ ਬਰਕਰਾਰ

ਪ੍ਰਾਗ- ਭਾਰਤੀ ਗ੍ਰੈਂਡਮਾਸਟਰ ਵਿਦਿਤ ਗੁਜਰਾਤੀ ਨੂੰ ਪ੍ਰਾਗ ਸ਼ਤਰੰਜ ਮਹਾਉਤਸਵ ਦੇ ਮਾਸਟਰਸ ਵਰਗ ਦੇ 8ਵੇਂ ਦੌਰ ਵਿਚ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਨੇ ਹਰਾਇਆ ਪਰ ਇਸ ਹਾਰ ਦੇ ਬਾਵਜੂਦ ਉਹ ਚੋਟੀ 'ਤੇ ਬਣਿਆ ਹੋਇਆ ਹੈ। ਗੁਜਰਾਤੀ ਦੇ ਪੰਜ ਅੰਕ ਹਨ ਤੇ ਉਹ ਰੂਸ ਦੇ ਨਿਕਿਤਾ ਵੀ., ਡੇਵਿਡ ਐਂਟੋਨ ਗੁਜਜਾਰੋ ਤੇ ਦੁਨੀਆ ਦੇ ਚੋਟੀ  ਜੂਨੀਅਰ ਖਿਡਾਰੀ ਅਲੀਰਜਾ ਫਿਰੋਜ਼ਾ ਤੋਂ ਅੱਗੇ ਹੈ। ਇਨ੍ਹਾਂ ਸਾਰਿਆਂ ਦੇ 4.5 ਅੰਕ ਹਨ। ਭਾਰਤ ਦੇ ਦੂਜੇ ਨੰਬਰ ਦੇ ਖਿਡਾਰੀ ਗੁਜਰਾਤੀ ਨੂੰ 64 ਚਾਲਾਂ ਤੋਂ ਬਾਅਦ ਹਾਰ ਝੱਲਣੀ ਪਈ। ਹੁਣ ਆਖਰੀ ਦੌਰ ਵਿਚ ਉਸਦਾ ਸਾਹਮਣਾ ਪੋਲੈਂਡ ਦੇ ਜਾਨ ਕ੍ਰਿਜੀਸਟੋਫ ਡੁਡਾ ਨਾਲ ਹੋਵੇਗਾ। ਭਾਰਤ ਦੇ ਪੀ. ਹਰਿਕ੍ਰਿਸ਼ਣਾ ਨੂੰ ਆਸਟਰੀਆ ਦੇ ਮਾਰਕਸ ਰਾਜੇਰ ਨੇ ਡਰਾਅ 'ਤੇ ਰੋਕਿਆ। ਇਹ ਟੂਰਨਾਮੈਂਟ ਵਿਚ ਉਸਦਾ ਸੱਤਵਾਂ ਡਰਾਅ ਸੀ, ਜਦਕਿ ਇਕ ਬਾਜ਼ੀ ਉਹ ਹਾਰ ਚੁੱਕਾ ਹੈ। ਹੁਣ ਉਹ 3 ਅੰਕ ਲੈ ਕੇ 9ਵੇਂ ਸਥਾਨ 'ਤੇ ਹੈ ਤੇ ਉਸਦਾ ਸਾਹਮਣਾ ਹੁਣ ਨਵਾਰਾ ਨਾਲ ਹੋਵੇਗਾ।

 

author

Gurdeep Singh

Content Editor

Related News