ਜੈਕ ਸਾਕ ਨੂੰ ਹਰਾ ਕੇ ਕਾਰੀ ਚੈਲੰਜਰ ਦੇ ਕੁਆਟਰ ਫਾਈਨਲ ''ਚ ਪਹੁੰਚੇ ਪ੍ਰਜਨੇਸ਼
Saturday, Nov 14, 2020 - 11:30 AM (IST)

ਕਾਰੀ(ਅਮਰੀਕਾ): ਭਾਰਤੀ ਡੇਵਿਸ ਕੱਪ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਏ.ਟੀ.ਟੀ. ਚੈਲੰਜਰ ਟੂਰਨਾਮੈਂਟ ਅਟਲਾਂਟਿਕ ਟਾਇਰ ਚੈਂਪੀਅਨਸ਼ਿਪ ਦੇ ਆਖਰੀ-16 ਦੇ ਰੋਮਾਂਚਕ ਮੁਕਾਬਲੇ 'ਚ ਜੈਕ ਸਾਕ ਨੂੰ ਹਰਾ ਕੇ ਕੁਆਟਰ ਫਾਈਨਲ 'ਚ ਪਹੁੰਚ ਗਏ। ਚੌਥਾ ਦਰਜਾ ਪ੍ਰਾਪਤ ਗਣੇਸ਼ਵਰਨ ਨੇ ਅਮਰੀਕਾ ਦੇ ਸਾਬਕਾ ਚੋਟੀ 10 ਦੇ ਖਿਡਾਰੀ ਨੂੰ ਲਗਭਗ ਤਿੰਨ ਘੰਟੇ ਤੱਕ ਚੱਲੇ ਮੁਕਾਬਲੇ 'ਚ 6-7,6-2,7.6 ਨਾਲ ਹਰਾਇਆ।
ਭਾਰਤੀ ਖਿਡਾਰੀ ਨੇ 2017 'ਚ ਵਿਸ਼ਵ ਰੈਂਕਿੰਗ 'ਚ ਅੱੱਠਵੇਂ ਸਥਾਨ 'ਤੇ ਰਹੇ ਸਾਕ (ਮੌਜੂਦਾ ਰੈਂਕਿੰਗ 253) ਦੀ ਤਿੰਨ ਵਾਰ ਸਰਵਿਸ ਤੋੜੀ ਜਦਕਿ ਉਨ੍ਹਾਂ ਨੇ ਇਕ ਵਾਰ ਆਪਣੀ ਸਰਵਿਸ ਗੁਆਈ। ਵਿਸ਼ਵ ਰੈਂਕਿੰਗ 'ਚ 14ਵੇਂ ਸਥਾਨ 'ਤੇ ਕਾਬਿਜ਼ ਪ੍ਰਜਨੇਸ਼ ਨੂੰ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰਨ ਲਈ ਬ੍ਰਾਜ਼ੀਲ ਦੇ ਕੁਆਲੀਫਾਇਰ ਖਿਡਾਰੀ ਥਾਮਸ ਬੇਲੁੱਸੀ ਦੀ ਚੁਣੌਤੀ ਤੋਂ ਪਾਰ ਲੰਘਣਾ ਹੋਵੇਗਾ। ਇਕ ਹੋਰ ਭਾਰਤੀ ਖਿਡਾਰੀ ਰਾਮਕੁਮਾਰ ਰਾਮਨਾਥਨ ਪਹਿਲਾਂ ਹੀ ਟੂਰਨਾਮੈਂਟ ਸਿੰਗਰਲਜ਼ ਅਤੇ ਡਬਲਜ਼ ਵਰਗ ਤੋਂ ਬਾਹਰ ਹੋ ਗਏ ਹਨ।