ਦੁਬਈ ਓਪਨ ਸ਼ਤਰੰਜ ''ਚ ਪ੍ਰਗਿਆਨੰਦਾ ਨੇ ਜਿੱਤ ਨਾਲ ਕੀਤਾ ਆਗਾਜ਼

Monday, Aug 29, 2022 - 02:45 PM (IST)

ਦੁਬਈ ਓਪਨ ਸ਼ਤਰੰਜ ''ਚ ਪ੍ਰਗਿਆਨੰਦਾ ਨੇ ਜਿੱਤ ਨਾਲ ਕੀਤਾ ਆਗਾਜ਼

ਦੁਬਈ– 22ਵੇਂ ਦੁਬਈ ਓਪਨ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਸਮੇਤ ਦੁਨੀਆ ਦੇ 35 ਦੇਸ਼ਾਂ ਦੇ 181 ਖਿਡਾਰੀਆਂ ਦਰਮਿਆਨ ਮੁਕਾਬਲੇ ਸ਼ੁਰੂ ਹੋ ਗਏ ਹਨ ਤੇ ਪਹਿਲੇ ਦਿਨ ਸਾਰੇ ਪ੍ਰਮੁੱਖ ਦਰਜਾ ਪ੍ਰਾਪਤ ਖਿਡਾਰੀ ਆਸਾਨ ਜਿੱਤ ਦਰਜ ਕਰਨ ਵਿਚ ਕਾਮਯਾਬ ਰਹੇ। 

ਇਹ ਵੀ ਪੜ੍ਹੋ : 'ਖੇਡਾਂ ਵਤਨ ਪੰਜਾਬ ਦੀਆਂ' ਅੱਜ ਤੋਂ ਸ਼ੁਰੂ: ਤਿਆਰੀਆਂ ਮੁਕੰਮਲ, CM ਭਗਵੰਤ ਮਾਨ ਸ਼ਾਮ 4 ਵਜੇ ਕਰਨਗੇ ਸ਼ੁੱਭ ਆਰੰਭ

ਭਾਰਤ ਦੇ ਪ੍ਰਤੀਯੋਗਿਤਾ ਵਿਚ ਚੋਟੀ ਦੇ ਖਿਡਾਰੀ ਅਰਜੁਨ ਐਰਗਾਸੀ ਨੂੰ ਅੱਜ ਉਸਦੇ ਵਿਰੋਧੀ ਫਿਲੀਪੀਨਸ ਦੇ ਰੁਸਤਮ ਤੋਲੇਂਟਿਨੋ ਦੇ ਆਖਰੀ ਸਮੇਂ ਵਿਚ ਟੂਰਨਾਮੈਂਟ ਵਿਚੋਂ ਹਟਣ ਦੇ ਕਾਰਨ ਵਾਕਓਵਰ ਮਿਲਿਆ ਜਦਕਿ ਓਲੰਪੀਆਡ ਤੋਂ ਬਾਅਦ ਕਲਾਸੀਕਲ ਸ਼ਤਰੰਜ ਖੇਡ ਰਹੇ ਚੌਥਾ ਦਰਜਾ ਪ੍ਰਾਪਤ ਆਰ. ਪ੍ਰਗਿਆਾਨੰਦਾ ਨੇ ਈਰਾਨ ਦੇ ਰੇਜ਼ਾ ਮਹਾਦਾਵੀ ਨੂੰ ਹਰਾਉਂਦੇ ਹੋਏ ਸ਼ਾਨਦਾਰ ਸ਼ੁਰੂਆਤ ਕੀਤੀ।

ਇਹ ਵੀ ਪੜ੍ਹੋ : Asia Cup : ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ
 
ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਰੈਪਿਡ ਵਿਚ ਹਰਾ ਕੇ ਪਰਤੇ ਪ੍ਰਗਿਆਨੰਦਾ ’ਤੇ ਇਸ ਟੂਰਨਾਮੈਂਟ ਵਿਚ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ। ਦੁਬਈ ਓਪਨ ਜਿੱਤਣ ਵਾਲੇ ਇਕਲੌਤੇ ਭਾਰਤੀ ਅਭਿਜੀਤ ਗੁਪਤਾ ਨੇ ਹਮਵਤਨ ਅਨੀਸ਼ ਗਾਂਧੀ ਨੂੰ ਲੰਡਨ ਸਿਸਟਮ ਵਿਚ ਸਿਰਫ 19 ਚਾਲਾਂ ਵਿਚ ਹਰਾ ਕੇ ਚੰਗੀ ਸ਼ੁਰੂਆਤ ਕੀਤੀ ਹੈ। ਹੋਰਨਾਂ ਪ੍ਰਮੁੱਖ ਖਿਡਾਰੀਆਂ ਵਿਚ ਐੱਸ. ਪੀ. ਸੇਥੂਰਮਨ, ਰੌਣਕ ਸਾਧਵਾਨੀ ਤੇ ਅਰਵਿੰਦ ਚਿਦਾਂਬਰਮ ਨੇ ਵੀ ਪਹਿਲਾ ਰਾਊਂਡ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News