ਓਲੰਪਿਕ ’ਚ ਜਿਹੜੇ ਵੀ ਗੋਲ ਕੀਤੇ, ਉਹ ਮੇਰੇ ਲਈ ਨਹੀਂ, ਸਗੋਂ ਟੀਮ ਤੇ ਦੇਸ਼ ਲਈ ਸਨ : ਸ਼੍ਰੀਜੇਸ਼

Saturday, Sep 21, 2024 - 10:58 AM (IST)

ਓਲੰਪਿਕ ’ਚ ਜਿਹੜੇ ਵੀ ਗੋਲ ਕੀਤੇ, ਉਹ ਮੇਰੇ ਲਈ ਨਹੀਂ, ਸਗੋਂ ਟੀਮ ਤੇ ਦੇਸ਼ ਲਈ ਸਨ : ਸ਼੍ਰੀਜੇਸ਼

ਨਵੀਂ ਦਿੱਲੀ– ਸੰਨਿਅਸ ਲੈ ਚੁੱਕੇ ਮਹਾਨ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨੇ ਹਾਲ ਹੀ ਵਿਚ ਪੈਰਿਸ ਓਲੰਪਿਕ ਖੇਡਾਂ ਵਿਚ ਭਾਰਤ ਦੇ ਕਾਂਸੀ ਤਮਗਾ ਜਿੱਤਣ ਦੀ ਮੁਹਿੰਮ ਦੌਰਾਨ ਕੁਝ ਸ਼ਾਨਦਾਰ ਬਚਾਅ ਕੀਤੇ ਤੇ ਉਸ ਨੇ ਕਿਹਾ ਕਿ ਉਸਦੀ ਕੋਸ਼ਿਸ਼ ਪੂਰੀ ਟੀਮ ਤੇ ਦੇਸ਼ ਲਈ ਸੀ। ਸਟਾਰ ਹਾਕੀ ਗੋਲਕੀਪਰ ਸ਼੍ਰੀਜੇਸ਼ ਨੇ 18 ਸਾਲ ਦੇ ਸ਼ਾਨਦਾਰ ਕਰੀਅਰ ਤੋਂ ਬਾਅਦ ਖੇਡ ਤੋਂ ਸੰਨਿਆਸ ਲੈ ਲਿਆ। ਇਸ 36 ਸਾਲਾ ਖਿਡਾਰੀ ਨੂੰ ਓਲੰਪਿਕ ਵਿਚ ਭਾਰਤ ਦੀ ਮੁਹਿੰਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਤੋਂ ਬਾਅਦ ਵੱਕਾਰੀ ਐੱਫ. ਆਈ. ਐੱਚ. ‘ਗੋਲਕੀਪਰ ਆਫ ਦਿ ਯੀਅਰ ਐਵਾਰਡ 2024’ ਲਈ ਨਾਮਜ਼ਦ ਕੀਤਾ ਗਿਆ ਹੈ।
ਸ਼੍ਰੀਜੇਸ਼ ਨੇ ਕਿਹਾ, ‘‘ਪੈਰਿਸ ਓਲੰਪਿਕ ਵਿਚ ਮੈਂ ਜਿਹੜੇ ਵੀ ਗੋਲ ਬਚਾਏ, ਉਹ ਸਿਰਫ ਮੇਰੇ ਲਈ ਨਹੀਂ, ਸਗੋਂ ਪੂਰੀ ਟੀਮ ਤੇ ਸਾਡੇ ਦੇਸ਼ ਦੇ ਸਮਰਥਨ ਲਈ ਸਨ।’’


author

Aarti dhillon

Content Editor

Related News