ਪੂਰਨ ਦਾ CPL 'ਚ ਦੂਜਾ ਸੈਂਕੜਾ, ਚੌਕੇ-ਛੱਕਿਆਂ ਦੀ ਮਦਦ ਨਾਲ ਖੇਡੀ ਧਮਾਕੇਦਾਰ ਪਾਰੀ

Thursday, Sep 07, 2023 - 01:46 PM (IST)

ਸਪੋਰਟਸ ਡੈਸਕ— ਨਿਕੋਲਸ ਪੂਰਨ ਨੇ ਕੈਰੇਬੀਅਨ ਪ੍ਰੀਮੀਅਰ ਲੀਗ (ਸੀ.ਪੀ.ਐੱਲ.) 'ਚ ਤ੍ਰਿਨਬਾਂਗੋ ਨਾਈਟ ਰਾਈਡਰਜ਼ ਵਲੋਂ ਧਮਾਕੇਦਾਰ ਪਾਰੀ ਖੇਡਦੇ ਹੋਏ ਸੈਂਕੜਾ ਲਗਾਇਆ ਹੈ। ਬਾਰਬਾਡੋਸ ਰਾਇਲਜ਼ ਦੇ ਖ਼ਿਲਾਫ਼ ਉਨ੍ਹਾਂ ਨੇ ਸਿਰਫ਼ 51 ਗੇਂਦਾਂ 'ਚ 5 ਚੌਕਿਆਂ ਅਤੇ 10 ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਸੀਪੀਐੱਲ 'ਚ ਪੂਰਨ ਦਾ ਇਹ ਦੂਜਾ ਸੈਂਕੜਾ ਸੀ। ਨਾਈਟ ਰਾਈਡਰਜ਼ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਮਾਰਕ ਡੇਆਲ (6) ਤੀਜੇ ਓਵਰ 'ਚ ਆਊਟ ਹੋ ਗਏ। ਇਸ ਤੋਂ ਬਾਅਦ ਪੂਰਨ ਮੈਦਾਨ 'ਤੇ ਆਏ ਅਤੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਨਾਲ 56 ਦੌੜਾਂ ਦੀ ਸਾਂਝੇਦਾਰੀ ਕੀਤੀ। ਗੁਪਟਿਲ (38) ਦੇ ਆਊਟ ਹੋਣ ਤੋਂ ਬਾਅਦ ਉਨ੍ਹਾਂ ਨੂੰ ਪੋਲਾਰਡ (2) ਅਤੇ ਟਕਰ (8) ਦਾ ਸਾਥ ਮਿਲਿਆ ਪਰ ਇਹ ਸਾਂਝੇਦਾਰੀ ਵੱਡੀ ਨਹੀਂ ਹੋ ਸਕੀ।

ਇਹ ਵੀ ਪੜ੍ਹੋ- ਹਾਰਿਸ ਰਊਫ ਨੇ ਕੀਤੀ ਵਕਾਰ ਦੀ ਬਰਾਬਰੀ, ਵਨਡੇ 'ਚ ਅਜਿਹਾ ਕਰਨ ਵਾਲੇ ਤੀਜੇ ਸਭ ਤੋਂ ਗੇਂਦਬਾਜ਼ ਬਣੇ
ਆਂਦਰੇ ਰਸੇਲ ਦੇ ਮੈਦਾਨ 'ਤੇ ਆਉਣ ਤੋਂ ਬਾਅਦ ਇਕ ਵਾਰ ਫਿਰ ਵੱਡੀ ਸਾਂਝੇਦਾਰੀ ਦੇਖਣ ਨੂੰ ਮਿਲੀ। ਪੂਰਨ ਅਤੇ ਰਸੇਲ ਨੇ ਪੰਜਵੇਂ ਵਿਕਟ ਲਈ 82 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਕਾਫ਼ੀ ਦੌੜਾਂ ਬਣਾਈਆਂ। ਜਿੱਥੇ ਰਸੇਲ ਨੇ 22 ਗੇਂਦਾਂ 'ਤੇ 39 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਪੂਰਨ 53 ਗੇਂਦਾਂ 'ਤੇ 102 ਦੌੜਾਂ ਬਣਾ ਕੇ ਅਕੀਲ ਹੋਸੇਨ (ਇਕ) ਦੇ ਨਾਲ ਅਜੇਤੂ ਪਰਤੇ। ਅਤੇ ਬਾਰਬਾਡੋਸ ਨੂੰ 209 ਦੌੜਾਂ ਦਾ ਟੀਚਾ ਦਿੱਤਾ। ਇਸ ਦੇ ਜਵਾਬ 'ਚ ਬਾਰਬਾਡੋਸ ਲਈ ਕਾਇਲ ਮੇਅਰਸ ਨੇ 70 ਦੌੜਾਂ ਦੀ ਪਾਰੀ ਖੇਡੀ ਪਰ ਉਹ ਟੀਮ 7 ਵਿਕਟਾਂ 'ਤੇ 166 ਦੌੜਾਂ ਹੀ ਬਣਾ ਸਕੀ। ਨਾਈਟ ਰਾਈਡਰਜ਼ ਦੀ ਟੀਮ ਹੁਣ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਉਨ੍ਹਾਂ ਦੇ ਨੌਂ ਅੰਕ ਹਨ ਅਤੇ ਉਹ ਇਸ ਮਾਮਲੇ 'ਚ ਗੁਆਨਾ ਐਮਾਜ਼ਾਨ ਵਾਰੀਅਰਜ਼ ਦੇ ਬਰਾਬਰ ਹੈ। ਨਾਈਟ ਰਾਈਡਰਜ਼ ਦੀ ਇਸ ਸੈਸ਼ਨ 'ਚ ਆਪਣੇ ਘਰੇਲੂ ਮੈਦਾਨ 'ਤੇ ਇਹ ਪਹਿਲੀ ਜਿੱਤ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News