ਫ੍ਰੈਂਚ ਓਪਨ ''ਚ ਖਰਾਬ ਪ੍ਰਦਰਸ਼ਨ ਨਾਲ ਭਾਰਤੀਆਂ ਦੀ ਰੈਂਕਿੰਗ ''ਚ ਆਈ ਗਿਰਾਵਟ
Tuesday, Oct 13, 2020 - 02:05 AM (IST)
ਨਵੀਂ ਦਿੱਲੀ – ਕਲੇਅ ਕੋਰਟ ਗ੍ਰੈਂਡ ਸਲੈਮ ਫ੍ਰੈਂਚ ਓਪਨ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਭਾਰਤੀ ਟੈਨਿਸ ਖਿਡਾਰੀਆਂ ਨੂੰ ਸੋਮਵਾਰ ਨੂੰ ਜਾਰੀ ਹੋਈ ਤਾਜ਼ਾ ਵਿਸ਼ਵ ਰੈਂਕਿੰਗ ਵਿਚ ਨੁਕਸਾਨ ਚੁੱਕਣਾ ਪਿਆ। ਫ੍ਰੈਂਚ ਓਪਨ ਦੇ ਸਿੰਗਲਜ਼ ਵਰਗ ਵਿਚ ਭਾਰਤ ਦਾ ਕੋਈ ਵੀ ਖਿਡਾਰੀ ਇਸ ਵਾਰ ਮੁੱਖ ਡਰਾਅ ਵਿਚ ਨਹੀਂ ਪਹੁੰਚ ਸਕਿਆ। ਭਾਰਤ ਦੇ ਤਿੰਨ ਖਿਡਾਰੀ ਕੁਆਲੀਫਾਇੰਗ ਵਿਚ ਉਤਰੇ ਤੇ ਤਿੰਨਾਂ ਨੂੰ ਹੀ ਹਾਰ ਦਾ ਸਾਹਮਣਾ ਕਰਨਾ ਪਿਆ।
ਸਿੰਗਲਜ਼ ਰੈਂਕਿੰਗ ਵਿਚ ਦੇਸ਼ ਦਾ ਚੋਟੀ ਦਾ ਖਿਡਾਰੀ ਸੁਮਿਤ ਨਾਗਲ 2 ਸਥਾਨ ਹੇਠਾਂ 129ਵੇਂ ਸਥਾਨ 'ਤੇ ਖਿਸਕ ਗਿਆ ਹੈ। ਪ੍ਰਜਨੇਸ਼ ਗੁਣੇਸ਼ਵਰਨ ਨੂੰ 7 ਸਥਾਨਾਂ ਦਾ ਨੁਕਸਾਨ ਹੋਇਆ ਹੈ ਤੇ ਉਹ 149ਵੇਂ ਸਥਾਨ 'ਤੇ ਖਿਸਕ ਗਿਆ ਹੈ। ਰਾਮਕੁਮਾਰ ਰਾਮਨਾਥਨ 8 ਸਥਾਨਾਂ ਦੇ ਨੁਕਸਾਨ ਦੇ ਨਾਲ 207ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਡਬਲਜ਼ ਰੈਕਿੰਗ ਵਿਚ ਰੋਹਨ ਬੋਪੰਨਾ ਦਾ 37ਵਾਂ ਸਥਾਨ ਬਣਿਆ ਹੋਇਆ ਹੈ ਜਦਕਿ ਦਿਵਿਜ ਸ਼ਰਣ 5 ਸਥਾਨ ਹੇਠਾਂ 62ਵੇਂ ਨੰਬਰ 'ਤੇ ਪਹੁੰਚ ਗਿਆ ਹੈ।