ਪੁਣੇਰੀ ਪਲਟਨ ਨੇ ਪਟਨਾ ਨੂੰ 41-20 ਨਾਲ ਹਰਾਇਆ
Monday, Aug 05, 2019 - 01:47 AM (IST)

ਪਟਨਾ— ਪੁਣੇਰੀ ਪਲਟਨ ਨੇ ਤਿੰਨ ਵਾਰ ਦੇ ਸਾਬਕਾ ਚੈਂਪੀਅਨ ਪਟਨਾ ਪਾਈਰੇਟਸ ਨੂੰ ਪ੍ਰੋ ਕਬੱਡੀ ਲੀਗ 'ਚ ਐਤਵਾਰ ਨੂੰ 41-20 ਨਾਲ ਹਰਾ ਦਿੱਤਾ। ਪੁਣੇਰੀ ਦੀ ਚਾਰ ਮੈਚਾਂ 'ਚ ਤਿੰਨ ਮੈਚ ਦੇ ਬਾਅਦ ਇਹ ਪਹਿਲੀ ਜਿੱਤ ਹੈ ਤੇ ਉਸਦੇ ਪੰਜ ਅੰਕ ਹੋ ਗਏ ਹਨ। ਪਟਨਾ ਦੀ ਪੰਜ ਮੈਚਾਂ 'ਚ ਇਹ ਤੀਜੀ ਹਾਰ ਹੈ ਤੇ ਉਸਦੇ 11 ਅੰਕ ਹਨ। ਪੁਣੇਰੀ ਦੀ ਪਟਨਾ 'ਤੇ ਜਿੱਤ 'ਚ ਅਮਿਤ ਕੁਮਾਰ ਨੇ ਸਭ ਤੋਂ ਜ਼ਿਆਦਾ 9 ਅੰਕ ਬਣਾਏ।